ਸਿਆਸਤਖਬਰਾਂਦੁਨੀਆ

ਪਾਕਿਸਤਾਨ ਦੇਵੇ ਤਾਲਿਬਾਨ ਹਕੂਮਤ ਨੂੰ ਮਾਨਤਾ-ਜਮਾਤ ਏ ਇਸਲਾਮੀ ਨੇਤਾ ਨੇ ਫਰਮਾਇਆ

ਇਸਲਾਮਾਬਾਦ- ਅਫਾਗਨਿਸਤਾਨ ਤੇ ਤਾਲਿਬਾਨ ਨੇ ਕਬਜ਼ਾ ਜਮਾ ਲਿਆ ਹੈ, ਮੁਢ ਤੋਂ ਹੀ ਤਾਲਿਬਾਨ ਦਾ ਸਮਰਥਨ ਕਰਦੇ ਆ ਰਹੇ ਪਾਕਿਸਤਾਨ ਦੀ ਜਮਾਤ-ਏ-ਇਸਲਾਮੀ (ਜੇ.ਆਈ.) ਦੇ ਅਮੀਰ ਸਿਰਾਜੁਲ ਹੱਕ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੀਡਰਸ਼ਿਪ ਵਾਲੀ ਸਰਕਾਰ ਨੂੰ ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਨੂੰ ਕਿਹਾ ਹੈ। ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਬੰਧ ਮਜ਼ਬੂਤ ਹੋਣਗੇ। ‘ਡਾਨ ਨਿਊਜ਼ ਮੁਤਾਬਕ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ, ਵਿਸ਼ੇਸ਼ ਰੂਪ ਨਾਲ ਮੁਸਲਿਮ ਨੂੰ ਦੇਸ਼ ’ਚ ਅਮਨ-ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆਉਣ ਲਈ ਤਾਲਿਬਾਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਸਿਰਾਜੁਲ ਨੇ ਪਾਰਟੀ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਗਾਨ ਲੋਕਾਂ ਦੀ ਜਿੱਤ ਤਕਨਾਲੋਜੀ ਅਤੇ ਸੱਤਾ ’ਤੇ ਆਜ਼ਾਦੀ ਲਈ ਵਿਸ਼ਵਾਸ ਅਤੇ ਜਨੂੰਨ ਦੀ ਜਿੱਤ ਹੈ।

Comment here