ਸਿਆਸਤਖਬਰਾਂਦੁਨੀਆ

ਪਾਕਿਸਤਾਨ ਦੀ ਕੋਲਾ ਖਾਨ ‘ਚ ਧਮਾਕਾ, 4 ਮਜ਼ਦੂਰਾਂ ਦੀ ਮੌਤ

ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਕਵੇਟਾ ਨੇੜੇ ਇੱਕ ਕੋਲੇ ਦੀ ਖਾਨ ਵਿੱਚ ਸ਼ਨੀਵਾਰ ਨੂੰ ਮੀਥੇਨ ਗੈਸ ਦੇ ਧਮਾਕੇ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਲੋਚਿਸਤਾਨ ਕੋਲਾ ਮਾਈਨਸ ਵਰਕਰਜ਼ ਯੂਨੀਅਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰਾ ਘਗਈ ਖਾਨ ਖੇਤਰ ਵਿੱਚ ਸਥਿਤ ਇੱਕ ਕੋਲਾ ਖਾਨ ਵਿੱਚ ਸੱਤ ਕਰਮਚਾਰੀ ਕੰਮ ਕਰ ਰਹੇ ਸਨ ਜਦੋਂ ਮੀਥੇਨ ਗੈਸ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਨੂੰ ਬਚਾ ਲਿਆ ਗਿਆ ਅਤੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਚੀਫ ਮਾਈਨਜ਼ ਇੰਸਪੈਕਟਰ ਅਬਦੁਲ ਗਨੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਖਦਾਨ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਕਿ ਸ਼ਾਇਦ  ਕੋਈ ਹੋਰ ਮਜ਼ਦੂਰ ਨਾ ਫਸਿਆ ਰਹਿ ਗਿਆ ਹੋਵੇ।

Comment here