ਅਪਰਾਧਖਬਰਾਂਦੁਨੀਆ

ਪਾਕਿਸਤਾਨ ਚ ਮੰਦਰ ਤੇ ਹਮਲਾ, ਮੂਰਤੀਆਂ ਦੀ ਭੰਨ ਤੋੜ

ਇਸਲਾਮਾਬਾਦ- ਘੱਟ ਗਿਣਤੀਆਂ ਤੇ ਤਸ਼ੱਦਦ ਦੇ ਦੋਸ਼ ਝੱਲਣ ਵਾਲੇ ਪਾਕਿਸਤਾਨ ਵਿੱਚ ਹਿੰਦੂ ਧਰਮ ਦੇ ਲੋਕਾਂ ਦੇ ਧਾਰਮਿਕ ਅਕੀਦਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੰਧ ਪੰਜਾਬ ਬਾਰਡਰ ਪਾਕਿਸਤਾਨ ਦੇ ਭੁੰਗ ਸ਼ਹਿਰ ਵਿੱਚ ਭਗਵਾਨ ਗਣੇਸ਼ ਜੀ ਦੇ ਮੰਦਰ ‘ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਹੈ , ਮੂਰਤੀਆਂ ਦੀ ਭੰਨ ਤੋੜ ਕੀਤੀ ਗਈ।ਕੱਟੜਪੰਥੀਆਂ ਦੀ ਅਗਵਾਈ ‘ਚ ਸੈਂਕੜੇ ਲੋਕਾਂ ਨੇ ਹਮਲਾ ਕਰ ਦਿੱਤਾ। ਰਹੀਮ ਯਾਰ ਖਾਨ ਜ਼ਿਲ੍ਹੇ ਦੇ ਇਸ ਵਿਸ਼ਾਲ ਗਣੇਸ਼ ਮੰਦਰ ‘ਚ ਵੜ ਕੇ ਕੱਟੜਪੰਥੀਆਂ ਨੇ ਸਾਰੀ ਮੂਰਤੀਆਂ ਨੂੰ ਤੋੜ ਦਿੱਤਾ। ਮੰਦਰ ਦੇ ਵੱਡੇ ਹਿੱਸੇ ‘ਚ ਅੱਗ ਲਗਾ ਦਿੱਤੀ। ਇੱਥੇ ਰਹਿਣ ਵਾਲੇ ਹਿੰਦੂਆਂ ਦੇ ਸੌ ਪਰਿਵਾਰਾਂ ਦੀ ਜ਼ਿੰਦਗੀ ਖ਼ਤਰੇ ‘ਚ ਹੈ। ਹਮਲਾਵਰਾਂ ਨੇ ਇਨ੍ਹਾਂ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਘੱਟਗਿਣਤੀ ਹਿੰਦੂਆਂ ਦੇ ਮੰਦਰ ‘ਤੇ ਇਹ ਹਿੰਸਕ ਘਟਨਾ ਲਾਹੌਰ ਤੋਂ 590 ਕਿਲੋਮੀਟਰ ਦੂਰ ਹੋਈ। ਇੱਥੋਂ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ਦੇ ਭੋਂਗ ‘ਚ ਹਿੰਦੂਆਂ ਦਾ ਵੱਡਾ ਤੇ ਵਿਸ਼ਾਲ ਮੰਦਰ ਹੈ। ਇਸ ਮੰਦਰ ਨੂੰ ਗਣੇਸ਼ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੰਦਰ ‘ਤੇ ਅਚਾਨਕ ਕੱਟੜਪੰਥੀਆਂ ਨੇ ਹਜ਼ਾਰਾਂ ਲੋਕਾਂ ਦੀ ਭੀੜ ਦੇ ਨਾਲ ਹਮਲਾ ਕਰ ਦਿੱਤਾ। ਇੱਥੇ ਮੂਰਤੀਆਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ। ਮੰਦਰ ਦੀ ਸਜਾਵਟ ‘ਚ ਲੱਗੇ ਝੂਮਰ, ਕੱਚ ਦੇ ਸਾਮਾਨ ਨੂੰ ਤੋੜ ਦਿੱਤਾ ਗਿਆ। ਇਹੀ ਨਹੀਂ ਭੀੜ ਨੇ ਮੰਦਰ ਕੰਪਲੈਕਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਭੋਂਗ ‘ਚ ਹਿੰਦੂ ਮੰਦਰ ‘ਤੇ ਘੰਟਿਆਂ ਤਕ ਚੱਲੀ ਭੰਨਤੋੜ ਤੇ ਸਾੜ-ਫੂਕ ਦੌਰਾਨ ਪੂਰੀ ਅਰਾਜਕਤਾ ਰਹੀ। ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹਿੰਸਾ ‘ਚ ਪੁਲਿਸ ਸ਼ਾਮਲ ਰਹੀ। ਉੱਥੇ ਇਕ ਪੁਲਿਸ ਮੁਲਾਜ਼ਮ ਵੀ ਨਹੀਂ ਪਹੁੰਚਿਆ। ਪਰ ਹਾਲਾਤ ਬੇਕਾਬੂ ਹੋਣ ਦੇ ਬਾਅਦ ਫ਼ੌਜ ਤਾਇਨਾਤ ਕੀਤੀ ਗਈ।ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਖੇ ਚੱਲ ਰਹੇ ਸੈਸ਼ਨ ਵਿਚ ਵੀ ਇਹ ਮੁਦਾ ਚਰਚਾ ਦਾ ਵਿਸ਼ਾ ਬਣਿਆ।

ਯੁਵਾ ਹਿੰਦੂ ਪੰਚਾਇਤ ਪਾਕਿਸਤਾਨ ਦੇ ਸਰਪ੍ਰਸਤ ਜੈ ਕੁਮਾਰ ਧੀਰਾਨੀ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਸ ਘਿਨਾਉਣੇ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ। ਇਹ ਹਮਲਾ ਪਿਆਰੇ ਪਾਕਿਸਤਾਨ ਵਿਰੁੱਧ ਸਾਜ਼ਿਸ਼ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਸੰਸਦ ਮੈਂਬਰ ਡਾ. ਰਮੇਸ਼ ਕੁਮਾਰ ਵੰਕ ਵਾਨੀ ਨੇ ਮੰਦਰ ‘ਤੇ ਹਮਲੇ ਦੇ ਵੀਡੀਓ ਟਵਿੱਟਰ ‘ਤੇ ਸਾਂਝੇ ਕੀਤੇ ਹਨ।ਇਨ੍ਹਾਂ ਵੀਡੀਓ ‘ਚ ਕੱਟੜਪੰਥੀ ਮੁਸਲਮਾਨ ਮੂਰਤੀਆਂ ਨੂੰ ਨਿਸ਼ਾਨਾ ਬਣਾ ਕੇ ਤੋੜ ਰਹੇ ਹਨ। ਮੰਦਰ ਕੰਪਲੈਕਸ ‘ਚ ਅੱਗ ਵੀ ਲੱਗੀ ਦਿਖਾਈ ਦੇ ਰਹੀ ਹੈ। ਸੰਸਦ ਵੰਕ ਵਾਨੀ ਨੇ ਆਪਣੇ ਟਵੀਟ ‘ਚ ਕਿਹਾ ਕਿ ਭੋਂਗ ‘ਚ ਹਾਲਾਤ ਬਹੁਤ ਖਰਾਬ ਹਨ। ਪੁਲਿਸ ਦੀ ਲਾਪਰਵਾਹੀ ਸ਼ਰਮਨਾਕ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪਾਕਿਸਤਾਨ ‘ਚ ਅਰਾਜਕਤਾ ਦੀ ਹਾਲਤ ਇਹ ਹੈ ਕਿ ਘੰਟਿਆਂ ਚੱਲੀ ਹਿੰਸਾ ‘ਚ ਹਾਲੇ ਤਕ ਕਿਸੇ ਦੀ ਵੀ ਗਿ੍ਫ਼ਤਾਰੀ ਨਹੀਂ ਹੋਈ।

ਪਾਕਿਸਤਾਨ ਵਿੱਚ ਹਿੰਦੂ ਮੰਦਰਾਂ ‘ਤੇ ਹਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਸੰਬਰ 2020 ‘ਚ ਸੈਂਕੜੇ ਲੋਕਾਂ ਦੀ ਭੀੜ ਨੇ ਖੈਬਰ ਪਖਤੂਨਖਵਾ ਦੇ ਕਰਾਕ ਜ਼ਿਲ੍ਹੇ ‘ਚ ਇਕ ਮੰਦਰ ਨੂੰ ਬੁਰੀ ਤਰ੍ਹਾਂ ਤੋੜ ਕੇ ਅੱਗ ਲਗਾ ਦਿੱਤੀ ਸੀ। ਹਾਲੀਆ ਸੁਪਰੀਮ ਕੋਰਟ ਨੂੰ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਦੀ ਇਕ ਰਿਪੋਰਟ ਸੌਂਪੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਮੰਦਰਾਂ ਦੀ ਪਵਿੱਤਰਤਾ ਬਣਾਏ ਰੱਖਣ ‘ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਅਮਰੀਕਾ ਦੇ ਮਨੁੱਖੀ ਅਧਿਕਾਰ ਪ੍ਰਰੀਸ਼ਦ ਨੇ ਵੀ ਪਾਕਿਸਤਾਨ ‘ਚ ਧਾਰਮਿਕ ਆਜ਼ਾਦੀ ਨੂੰ ਖ਼ਤਰਨਾਕ ਪੱਧਰ ‘ਤੇ ਮੰਨਿਆ ਹੈ।

Comment here