ਇਸਲਾਮਾਬਾਦ-ਪੂਰਾ ਦੁਨੀਆਂ ਕੋਰੋਨਾ ਮਾਹਾਮਾਰੀ ਨਾਲ ਜੂਝ ਰਿਹੇ ਹਨ। ਇਸ ਸਮੇਂ ਪਾਕਿਸਤਾਨ ਵਿੱਚ ਸਰਗਰਮ ਕੋਵਿਡ-19 ਦੇ ਮਰੀਜ਼ਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਬੁਖਾਰ ਦੀ ਦਵਾਈ ਦੀ ਮੰਗ ਤੇਜ਼ੀ ਨਾਲ ਵਧੀ ਹੈ। ਪਰ ਹਾਲ ਹੀ ਵਿੱਚ ਪਾਕਿਸਤਾਨ ‘ਚ ਬੁਖਾਰ ਲਈ ਪੈਰਾਸੀਟਾਮੋਲ ਵਰਗੀਆਂ ਦਵਾਈਆਂ ਦੀ ਕਾਫੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਦਵਾਈਆਂ ਮੈਡੀਕਲ ਸਟੋਰਾਂ ਤੋਂ ਨਹੀਂ ਮਿਲ ਰਹੀਆਂ। ਇੱਕ ਰਿਪੋਰਟ ਅਨੁਸਾਰ ਏਸ਼ੀਆ ਵਿੱਚ ਦਵਾਈਆਂ ਦੀ ਹੋ ਰਹੀ ਕਾਲਾਬਾਜ਼ਾਰੀ ਇਸ ਦਾ ਮੁੱਖ ਕਾਰਨ ਹੈ। ਰਿਪੋਰਟ ‘ਚ ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡੇਂਗੂ ਦੇ ਮਾਮਲਿਆਂ ‘ਚ ਵਾਧਾ ਹੋਣ ਕਾਰਨ ਡਰੱਗ ਪੈਰਾਸੀਟਾਮੋਲ ਦੀ ਕਾਫੀ ਕਮੀ ਹੋ ਗਈ ਹੈ, ਨਾਲ ਹੀ ਇਸ ਦੀ ਮੰਗ ਵੀ ਵਧ ਗਈ ਹੈ। ਇਸ ਸਮੇਂ ਪਾਕਿਸਤਾਨ ਵਿੱਚ ਕੋਵਿਡ-19 ਦੀ ਪੰਜਵੀਂ ਲਹਿਰ ਚੱਲ ਰਹੀ ਹੈ ਅਤੇ ਰੋਜ਼ਾਨਾ ਸਰਗਰਮ ਸੰਕਰਮਿਤਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ। ਪਾਕਿਸਤਾਨ ਦੀ ਰਾਸ਼ਟਰੀ ਸਕਾਰਾਤਮਕਤਾ ਦਰ 9.65 ਫੀਸਦੀ ਹੋ ਗਈ ਹੈ। ਉੱਥੇ ਹੀ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਮੁਤਾਬਕ ਮੰਗਲਵਾਰ ਨੂੰ ਕੋਵਿਡ ਕਾਰਨ 32 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਡੇਂਗੂ ਦੇ ਮਾਮਲੇ ਵੀ ਵੱਧ ਰਹੇ ਹਨ, ਜਿਸ ਕਾਰਨ ਉੱਥੇ ਦਰਦ ਨਿਵਾਰਕ ਦਵਾਈਆਂ ਦੀ ਮੰਗ ਵੀ ਵਧ ਰਹੀ ਹੈ ਅਤੇ ਪੈਰਾਸੀਟਾਮੋਲ ਸਮੇਤ ਹੋਰ ਦਵਾਈਆਂ ਦੀ ਕਮੀਹੈ। ਪਾਕਿਸਤਾਨ ਵਿੱਚ ਦਵਾਈਆਂ ਦੀ ਘਾਟ ਪਹਿਲੀ ਵਾਰ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿੱਚ ਵੀ ਦਵਾਈਆਂ ਦੀ ਕਮੀ ਦੀ ਸਮੱਸਿਆ ਸਾਹਮਣੇ ਆਈ ਸੀ। ਹੁਣ ਇੱਕ ਵਾਰ ਫਿਰ ਪਾਕਿਸਤਾਨ ਦੇ ਸਾਹਮਣੇ ਇਹ ਸੰਕਟ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ।
ਪਾਕਿਸਤਾਨ ‘ਚ ਬੁਖ਼ਾਰ ਦੀਆਂ ਦਵਾਈਆਂ ਦੀ ਭਾਰੀ ਕਮੀ

Comment here