ਅਪਰਾਧਸਿਆਸਤਖਬਰਾਂਦੁਨੀਆ

ਪਾਕਿਸਤਾਨ ‘ਚ ਪਤੰਗਬਾਜ਼ੀ ਦੌਰਾਨ ਹਾਦਸੇ, 60 ਤੋਂ ਵੱਧ ਲੋਕ ਜ਼ਖ਼ਮੀ

ਰਾਵਲਪਿੰਡੀ- ਪਤੰਗਬਾਜ਼ੀ ਦਾ ਕਰੇਜ਼ ਪਾਕਿਸਤਾਨ ਵਿੱਚ ਵੀ ਕਾਫੀ ਹੈ, ਇਥੇ ਰਾਵਲਪਿੰਡੀ ਵਿੱਚ ਬਸੰਤ ਤਿਉਹਾਰ ਦੇ ਜਸ਼ਨ ਦੌਰਾਨ ਪਤੰਗਬਾਜ਼ੀ ਨਾਲ ਸਬੰਧਤ ਘਟਨਾਵਾਂ ਵਿੱਚ ਲਗਭਗ 65 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਡਾਨ ਅਖ਼ਬਾਰ ਦੇ ਅਨੁਸਾਰ ਜ਼ਖਮੀਆਂ ਵਿੱਚੋਂ ਕਈਆਂ ਨੂੰ ਗੋਲੀ ਲੱਗੀ ਹੈ, ਜਦੋਂ ਕਿ ਇੱਕ ਮੁੰਡਾ ਕਥਿਤ ਤੌਰ ‘ਤੇ ਛੱਤ ਤੋਂ ਡਿੱਗ ਗਿਆ ਸੀ। ਪ੍ਰਕਾਸ਼ਨ ਨੇ ਇਕ ਨਾਗਰਿਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਜਾਪਦਾ ਸੀ ਕਿ ਅੱਜ ਸ਼ਹਿਰ ਵਿੱਚ ਕੋਈ ਪੁਲਸ ਨਹੀਂ ਹੈ ਕਿਉਂਕਿ ਅਸੀਂ ਪਿਛਲੇ ਸਮੇਂ ਵਿੱਚ ਇੰਨੀਆਂ ਗੋਲੀਆਂ ਦੀ ਆਵਾਜ਼ ਨਹੀਂ ਸੁਣੀਆਂ। ਕਈ ਜ਼ਖਮੀਆਂ ਨੂੰ ਜ਼ਿਲਾ ਹੈੱਡਕੁਆਰਟਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਇਸ ਦੌਰਾਨ ਡਾਨ ਮੁਤਾਬਕ ਜ਼ਿਲ੍ਹਾ ਪੁਲਸ ਵੱਲੋਂ ਡਿਜੀਟਲ ਮੋਨੀਟਰਿੰਗ ਰਾਹੀਂ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।ਸ਼ਹਿਰ ਦੇ ਪੁਲਸ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਡਾਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਤੰਗ ਉਡਾਉਣ ਵਾਲਿਆਂ ਵਿਰੁੱਧ ਘੱਟੋ-ਘੱਟ 210 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

Comment here