ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿਸਤਾਨ ਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧੀਆਂ

ਇਸਲਾਮਬਾਗ-ਸਿਆਸੀ ਉਥਲ ਪੁਥਲ ਦਾ ਸ਼ਿਕਾਰ ਪਾਕਿਸਤਾਨ ‘ਚ ਅਵਾਮ ਨੂੰ ਮਹਿੰਗਾਈ ਦੀ ਇਕ ਹੋਰ ਵੱਡੀ ਮਾਰ ਪਈ ਹੈ। ਬੀਤੀ ਅੱਧੀ ਰਾਤ ਤੋਂ ਡੀਜ਼ਲ-ਪੈਟਰੋਲ, ਕੈਰੋਸੀਨ (ਕੈਰੋਸੀਨ ਆਇਲ), ਲਾਈਟ ਡੀਜ਼ਲ ਦੀਆਂ ਕੀਮਤਾਂ ‘ਚ ਵੱਡੇ ਬਦਲਾਅ ਹੋ ਗਏ, ਡੀਜ਼ਲ-ਪੈਟਰੋਲ 30 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾ ਇਸਮਾਈਲ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੁਆਰਾ ਵਸਤੂਆਂ ‘ਤੇ ਸਬਸਿਡੀਆਂ ਨੂੰ ਖਤਮ ਕਰਨ ‘ਤੇ ਜ਼ੋਰ ਦੇਣ ਤੋਂ ਬਾਅਦ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਵਿਚ ਭਾਰੀ ਵਾਧੇ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਟਵੀਟ ਕਰ ਕੇ ਪੈਟਰੋਲ-ਡੀਜ਼ਲ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦੀ ਜਾਣਕਾਰੀ ਦਿੱਤੀ ਹੈ। ਵਧਦੀ ਮਹਿੰਗਾਈ ਦਰਮਿਆਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਅਚਾਨਕ ਵਾਧੇ ਕਾਰਨ ਪਾਕਿਸਤਾਨ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਹੁਣ ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ 179.86 ਰੁਪਏ ਅਤੇ ਡੀਜ਼ਲ ਦੀ ਕੀਮਤ 174.15 ਰੁਪਏ ਪ੍ਰਤੀ ਲੀਟਰ ਹੋਵੇਗੀ। ਪੈਟਰੋਲ ਡੀਜ਼ਲ ਦਾ ਰੇਟ ਵਧਣ ਨਾਲ ਆਮ ਵਰਤੋੰ ਦੀਆਂ ਵਸਤਾਂ ਦੀ ਕੀਮਤ ਵੀ ਵਧਣੀ ਤੈਅ ਹੈ, ਨਵੀਂ ਸਰਕਾਰ ਵੀ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਲਈ ਕੁਝ ਨਹੀਂ ਕਰ ਸਕੀ।

Comment here