ਸਿਆਸਤਖਬਰਾਂਚਲੰਤ ਮਾਮਲੇਦੁਨੀਆਮਨੋਰੰਜਨ

ਪਾਕਿਸਤਾਨ ਚ ਟਰੱਕਾਂ ‘ਤੇ ਬਣਾਈਆਂ ਮੂਸੇਵਾਲੇ ਦੀਆਂ ਤਸਵੀਰਾਂ

ਲਹੌਰ-ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਦੇਸ਼ ਦੇ ਹੀ ਨਹੀਂ ਸਗੋਂ ਗੁਆਂਢੀ ਮੁਲਕ ਪਾਕਿਸਤਾਨ ‘ਵਿਚ ਲਹਿੰਦੇ ਪੰਜਾਬ ਦੇ ਉਨ੍ਹਾਂ ਦੇ ਪ੍ਰਸੰਸਕ ਸਦਮੇ ‘ਵਿਚ ਹਨ ।ਜਿੱਥੇ ਬੀਤੇ ਦਿਨੀਂ ਮੂਸੇਵਾਲਾ ਦੇ ਲਹਿੰਦੇ ਪੰਜਾਬ ਦੇ ਪ੍ਰਸੰਸਕਾਂ ਵਲੋਂ ਉਸ ਦੇ ਜਨਮ ਦਿਨ ਮੌਕੇ ਕੇਕ ਬਣਵਾ ਕੇ ਲੋਕਾਂ ‘ਵਿਚ ਵੰਡੇ ਗਏ, ਉੱਥੇ ਹੀ ਕੁਝ ਪ੍ਰਸੰਸਕਾਂ ਵਲੋਂ ਆਪਣੀਆਂ ਕਾਰਾਂ ਅਤੇ ਹੋਰ ਵਾਹਨਾਂ ‘ਤੇ ਉਕਤ ਪੰਜਾਬੀ ਗਾਇਕ ਦੀਆਂ ਤਸਵੀਰਾਂ ਵਾਲੇ ਸਟਿੱਕਰ, ਪੋਸਟਰ ਵੀ ਲਗਵਾਏ ਗਏ ਹਨ । ਇਸ ਦੇ ਇਲਾਵਾ ਲਹਿੰਦੇ ਪੰਜਾਬ ‘ਵਿਚ ਟਰੱਕਾਂ ਦੇ ਪਿੱਛੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਵੱਡੇ ਸਾਈਜ਼ ‘ਵਿਚ ਪੇਂਟਿੰਗਾਂ ਵੀ ਬਣਾਈਆਂ ਗਈਆਂ ਹਨ । ਵੱਡੀ ਗਿਣਤੀ ਵਿਚ ਪਾਕਿਸਤਾਨੀ ਪ੍ਰਸੰਸਕ ਉਸ ਦੇ ਗਾਏ ਗੀਤਾਂ ਨੂੰ ਗਾ ਕੇ ਆਪੋ-ਆਪਣੇ ਅੰਦਾਜ਼ ‘ਵਿਚ ਸੋਸ਼ਲ ਮੀਡੀਆ ਦੀ ਮਾਰਫ਼ਤ ਉਸ ਨੂੰ ਯਾਦ ਵੀ ਕਰ ਰਹੇ ਹਨ ।ਕੁਝ ਪਾਕਿਸਤਾਨੀ ਨੌਜਵਾਨਾਂ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਨੌਜਵਾਨਾਂ ‘ਚੋਂ 75 ਫ਼ੀਸਦੀ ਦੇ ਲਗਪਗ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਪਸੰਦ ਕਰਦੇ ਹਨ ਅਤੇ ਇਸਲਾਮ ਵਿਚ ਸਰੀਰ ਦੇ ਅੰਗਾਂ ‘ਤੇ ਟੈਟੂ ਬਣਾਉਣ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਪਾਕਿ ਪੰਜਾਬੀ ਨੌਜਵਾਨਾਂ ਨੇ ਆਪਣੀਆਂ ਬਾਂਹਾਂ ‘ਤੇ ਮੂਸੇਵਾਲੇ ਦੀ ਤਸਵੀਰ ਵਾਲੇ ਟੈਟੂ ਗੁੰਦਵਾਏ ਹਨ |

Comment here