ਇਸਲਾਮਾਬਾਦ:- ਪਾਕਿਸਤਾਨ ’ਦੇ ਜ਼ਿਲ੍ਹਾ ਹਾਫਿਜਾਬਾਦ ਅਹਿਮਦੀਆਂ ਫਿਰਕੇ ਦੇ ਖਿਲਾਫ਼ ਵਿਰੋਧੀ ਭਾਵਨਾ ਤੇ ਦੋਸ਼ ਦੇ ਚੱਲਦੇ ਜ਼ਿਲ੍ਹਾ ਹਾਫਿਜਾਬਾਦ ਦੇ ਅਹਿਮਦੀਆਂ ਫਿਰਕੇ ਦੇ ਕਬਰਿਸਤਾਨ ’ਚ 45 ਕਬਰਾਂ ਨੂੰ ਤੋੜ ਕੇ ਉਨ੍ਹਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਬਾਰੇ ਫਿਰਕੇ ਦੇ ਲੋਕਾਂ ਨੂੰ ਬੀਤੇ ਦਿਨ ਪਤਾ ਲੱਗਾ, ਜਦ ਸਵੇਰੇ ਲੋਕਾਂ ਨੇ ਕਬਰਾਂ ਨੂੰ ਨੁਕਸਾਨਿਆ ਹੋਇਆ ਵੇਖਿਆ ਕਬਰਾਂ ਦਾ ਨੁਕਸਾਨ ਹੋਏ ਵੇਖ ਕੇ ਅਹਿਮਦੀਆਂ ਫਿਰਕੇ ਦੇ ਲੋਕਾਂ ਦਾ ਵੱਡੀ ਗਿਣਤੀ ਵਿਚ ਇਕੱਠ ਹੋ ਗਿਆ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ ਲੱਗੇ। ਲੋਕਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਵਿਚ ਅਹਿਮਦੀਆਂ ਫਿਰਕਾ ਵਿਰੋਧੀ ਕਾਨੂੰਨਾਂ ਦੇ ਕਾਰਨ ਇਹ ਘਟਨਾਵਾਂ ਹੁੰਦੀਆਂ ਹਨ। ਜਦ ਤੱਕ ਸਾਡੇ ਨਾਲ ਭੇਦਬਾਵ ਹੁੰਦਾ ਆ ਰਿਹਾ ਇਸ ਕਰਕੇ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।
ਪਾਕਿਸਤਾਨ ਚ ਅਹਿਮਦੀਆ ਭਾਈਚਾਰੇ ਦੀਆਂ ਕਬਰਾਂ ਦੀ ਬੇਦਅਬੀ

Comment here