ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪਾਕਿਸਤਾਨ ਗਏ ਭਾਰਤੀ ਪਰਿਵਾਰ ਤੋਂ ਅਸਲਾ ਬਰਾਮਦ

ਲਹੌਰ- ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਭਾਰਤੀ ਮੂਲ ਦੇ ਪਰਿਵਾਰ ਕੋਲੋਂ ਵਾਪਸ ਭਾਰਤ ਪਰਤਣ ’ਤੇ ਪਾਕਿਸਤਾਨ ਕਸਟਮ ਦੇ ਅਧਿਕਾਰੀਆਂ ਨੇ ਆਪਣੀ ਵਾਹਗਾ ਸਰਹੱਦ ’ਤੇ ਭਾਰੀ ਅਸਲਾ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਯੂਪੀ ਸੂਬੇ ਦੇ ਰਹਿਣ ਵਾਲੇ ਮੁਸਲਿਮ ਪਰਿਵਾਰ ਦੇ ਮੁਖੀ ਨਫੀਸ ਅਹਿਮਦ (ਉਮਰ 40 ਸਾਲ) ਜੋ ਕਿ ਆਪਣੀ ਪਤਨੀ ਤੇ ਆਪਣੇ ਬੇਟੇ ਨਾਲ ਪਾਕਿਸਤਾਨ ਦੇ ਸ਼ਹਿਰ ਮੁਜ਼ੱਫਰਗਡ਼੍ਹ, ਜੋ ਕਿ ਲਹਿੰਦੇ ਪੰਜਾਬ ਪਾਕਿਸਤਾਨ ਦੀ ਪੰਜਾਬ ਅਤੇ ਸੂਬਾ ਸਿੰਧ ਦੀ ਸਰਹੱਦ ’ਤੇ ਸਥਿਤ ਹੈ, ਉਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਤੋਂ ਇਕ ਮਹੀਨੇ ਦੇ ਵੀਜ਼ੇ ’ਤੇ ਗਿਆ ਸੀ। ਅੱਜ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਆਪਣੇ ਵਤਨ ਭਾਰਤ ਆ ਰਿਹਾ ਸੀ ਕਿ ਉਸ ਨੂੰ ਲਾਹੌਰ ਦੇ ਨਜ਼ਦੀਕ ਕਿਸੇ ਖ਼ਤਰਨਾਕ ਤਸਕਰ ਵੱਲੋਂ ਇਕ ਗਰੀਸ ਦਾ ਡੱਬਾ ਦੇ ਦਿੱਤਾ ਤੇ ਉਸ ਨੂੰ ਕਿਹਾ ਕਿ ਉਸ ਦੇ ਘਰੋਂ ਯੂਪੀ ਭਾਰਤ ਵਿਖੇ ਇਹ ਡੱਬਾ ਉਨ੍ਹਾਂ ਦੇ ਘਰੋਂ ਲੈ ਜਾਣਗੇ। ਭਾਰਤੀ ਮੂਲ ਦਾ ਪਰਿਵਾਰ ਜਦ ਵਾਹਗਾ ਵਿਖੇ ਇਮੀਗ੍ਰੇਸ਼ਨ ਕਰਵਾਉਣ ਉਪਰੰਤ ਕਸਟਮ ਕਰਵਾਉਣ ਲੱਗਾ ਤਾਂ ਉਸ ਦੇ ਹੱਥ ਵਿਚ ਫਡ਼ੇ ਗਰੀਸ ਆਇਲ ਵਾਲੇ ਇਸ ਡੱਬੇ ’ਤੇ ਕਸਟਮ ਅਧਿਕਾਰੀਆਂ ਦੀ ਨਜ਼ਰ ਪਈ ਤੇ ਜਦੋਂ ਅਧਿਕਾਰੀਆਂ ਨੇ ਇਹ ਡੱਬਾ ਖੋਲ੍ਹ ਕੇ ਵੇਖਿਆ ਤਾਂ ਉਸ ਵਿਚ ਗਰੀਸ ਆਇਲ ਸੀ ਤੇ ਜਦ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਜਰਮਨ ਦੇਸ਼ ਦੀ ਇਕ ਪ੍ਰਸਿੱਧ ਕੰਪਨੀ ਦੇ ਕਰੀਬ ਤਿੰਨ ਪਿਸਤੌਲ, ਜੋ ਕਿ ਇਕ ਪਿਸਤੌਲ ਦੀ ਕੀਮਤ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਹੈ ਬਰਾਮਦ ਕੀਤੇ। ਦੇਰ ਰਾਤ ਖ਼ਬਰ ਲਿਖੇ ਜਾਣ ਤਕ ਭਾਰਤੀ ਮੂਲ ਦੇ ਪਰਿਵਾਰ ’ਤੇ ਪਾਕਿਸਤਾਨੀ ਕਸਟਮ ਦੇ ਅਧਿਕਾਰੀਆਂ ਨੇ ਪਰਚਾ ਦਰਜ ਕਰਵਾਉਣ ਉਪਰੰਤ ਪਰਿਵਾਰ ਨੂੰ ਵਾਹਗਾ ਪਾਕਿਸਤਾਨ ਤੋਂ ਦੇਰ ਰਾਤ ਲਾਹੌਰ ਦੇ ਸਦਰ ਥਾਣਾ ਵਿਖੇ ਲੈ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕਸਟਮ ਅਧਿਕਾਰੀਆਂ ਨੇ ਇਸ ਸਬੰਧੀ ਸਮੁੱਚੀ ਜਾਣਕਾਰੀ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤੀ ਕਸਟਮ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।

Comment here