ਸਿਆਸਤਖਬਰਾਂਦੁਨੀਆ

ਪਾਕਿਸਤਾਨੀ ਸੰਸਦ ਨੇ 18 ਸਾਲਾ ਕੁੜੀ ਨਾਲ ਕਰਵਾਇਆ ਵਿਆਹ

ਇਸਲਾਮਾਬਾਦ : ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰ ਅਤੇ ਪ੍ਰਸਿੱਧ ਟੈਲੀਵਿਜ਼ਨ ਹੋਸਟ ਡਾਕਟਰ ਆਮਿਰ ਲਿਆਕਤ ਹੁਸੈਨ (49) ਨੇ ਤੀਜੀ ਵਾਰ ਵਿਆਹ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਸਦ ਮੈਂਬਰ ਨੇ 18 ਸਾਲਾ ਸਈਦਾ ਦਾਨੀਆ ਸ਼ਾਹ ਨਾਲ ਤੀਜੀ ਵਾਰ ਵਿਆਹ ਕੀਤਾ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਨੇ ਬੁੱਧਵਾਰ ਨੂੰ ਵਿਆਹ ਕਰ ਲਿਆ, ਜਿਸ ਦੀ ਜਾਣਕਾਰੀ ਆਮਿਰ ਲਿਆਕਤ ਹੁਸੈਨ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਉਨ੍ਹਾਂ ਦੇ ਵਿਆਹ ਦਾ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕ ਸਾਂਸਦ ਨੂੰ ਤਾਅਨੇ ਮਾਰ ਰਹੇ ਹਨ ਕਿ ਉਸ ਨੇ ਵਿਆਹ ਨੂੰ ਵਪਾਰ ਬਣਾ ਦਿੱਤਾ ਹੈ। ਉਸੇ ਦਿਨ ਆਮਿਰ ਦੀ ਦੂਜੀ ਪਤਨੀ ਨੇ ਵੀ ਉਨ੍ਹਾਂ ਨੂੰ ਤਲਾਕ ਦੇ ਦਿੱਤਾ ਸੀ। ਉਨ੍ਹਾਂ ਦੇ ਇਸ਼ ਵਿਆਹ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਉਡਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਇੰਸਟਾਗ੍ਰਾਮ ‘ਤੇ ਆਪਣੀ ਤੀਜੀ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “ਬੀਤੀ ਰਾਤ 18 ਸਾਲ ਦੀ ਸਈਦਾ ਦਾਨੀਆ ਸ਼ਾਹ ਨਾਲ ਵਿਆਹ ਹੋਇਆ ਹੈ। ਉਹ ਦੱਖਣੀ ਪੰਜਾਬ ਦੇ ਲੋਧਰਾਂ ਤੋਂ ਇਕ ਸਨਮਾਨਯੋਗ ਸਾਦਤ ਪਰਿਵਾਰ ਨਾਲ ਸਬੰਧਤ ਹੈ। ,

Comment here