ਅਜਬ ਗਜਬਸਿਆਸਤਖਬਰਾਂਦੁਨੀਆ

ਪਾਕਿਸਤਾਨੀ ਸਾਲ ’ਚ ਪੀ ਗਏ 40 ਕਰੋੜ ਦੀ ਚਾਹ

ਇਸਲਾਮਾਬਾਦ-‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਇਹ ਬਿਆਨ ਵਿੱਤੀ ਸਾਲ 2021-22 ‘ਚ ਚਾਹ ‘ਤੇ ਪਾਕਿਸਤਾਨੀਆਂ ਵੱਲੋਂ 83.88 ਅਰਬ ਰੁਪਏ (40 ਕਰੋੜ ਡਾਲਰ) ਖ਼ਰਚ ਕੀਤੇ ਜਾਣ ਦੌਰਾਨ ਆਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੂਰੀ ਦੁਨੀਆ ‘ਚ ਚਾਹ ਦੇ ਸਭ ਤੋਂ ਅਯਾਤਕ ਦੇਸ਼ਾਂ ਵਿਚੋਂ ਇਕ ਹੈ ਅਤੇ ਹੁਣ ਉਸ ਨੂੰ ਚਾਹ ਆਯਾਤ ਕਰਨ ਲਈ ਕਰਜ਼ਾ ਚੁੱਕਣਾ ਪੈ ਰਿਹਾ ਹੈ।
ਇਕਬਾਲ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ”ਮੈਂ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਚਾਹ ਦਾ ਸੇਵਨ ਇਕ ਤੋਂ ਦੋ ਕੱਪ ਘੱਟ ਕਰਨ। ਸਾਨੂੰ ਕਰਜ਼ਾ ਲੈ ਕੇ ਚਾਹ ਦਾ ਆਯਾਤ ਕਰਨਾ ਪੈ ਰਿਹਾ ਹੈ।” ਬਜਟ ਦਸਤਾਵੇਜ਼ਾਂ ਦੇ ਅਨੁਸਾਰ, ਪਾਕਿਸਤਾਨ ਦੀ ਸਰਕਾਰ ਵਿਚ ਚਾਲੂ ਵਿੱਤੀ ਸਾਲ ਵਿਚ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਚਾਹ ਦੇ ਆਯਾਤ ‘ਤੇ 13 ਬਿਲੀਅਨ ਰੁਪਏ (6 ਕਰੋੜ ਡਾਲਰ) ਵੱਧ ਖ਼ਰਚ ਕੀਤੇ ਹਨ।

Comment here