ਸ੍ਰੀਨਗਰ – ਪਿਛਲੇ ਸਾਲ ਜੁਲਾਈ ’ਚ ਜੰਮੂ-ਕਸ਼ਮੀਰ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਵਿੰਗ ਨੇ ਮੈਡੀਕਲ ਕਾਲਜ ਦੀਆਂ ਸੀਟਾਂ ਵੇਚਣ ਵਾਲੇ ਰੈਕੇਟ ਦਾ ਭਾਂਡਾ ਭੰਨਿਆ ਸੀ, ਇਸ ਮਾਮਲੇ ਵਿਚ ਵੱਖਵਾਦੀ ਨੇਤਾ ਜਫਰ ਅਕਬਰ ਭੱਟ ਸਮੇਟ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ’ਚੋਂ ਕੁਝ ਹੁਰੀਅਤ ਕਾਨਫਰੰਸ ਨਾਲ ਜੁੜੇ ਹਨ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਹੁਰੀਅਤ ਨੇਤਾਵਾਂ ਸਮੇਤ ਕੁਝ ਲੋਕ ਸਿੱਖਿਆ ਸੰਸਥਾਵਾਂ ਦੇ ਮਾਧਿਅਮ ਨਾਲ ਪਾਕਿਸਤਾਨੀ ਐੱਮ.ਬੀ.ਬੀ.ਐੱਸ. ਸੀਟ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਤੋਂ ਪ੍ਰਾਪਤ ਪੈਸਿਆਂ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਵੱਖਵਾਦ ਅਤੇ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਟਾਂ ਦੇ ਬਦਲੇ ਵਸੂਲੇ ਜਾਣ ’ਤੇ ਪੈਸੇ ਅਤੇ ਉਸ ਦੇ ਅੱਗੇ ਦੇ ਇਸਤੇਮਾਲ ਸੰਬੰਧੀ ਸਬੂਤ ਇਕੱਠੇ ਕਰਨ ਲਈ ਘਾਟੀ ’ਚ ਕਰੀਬ ਇਕ ਦਰਜਨ ਕੰਪਲੈਕਸਾਂ ’ਚ ਛਾਪੇਮਾਰੀ ਕੀਤੀ ਗਈ। ਡਿਜ਼ੀਟਲ ਰਿਕਾਰਡ ਅਤੇ ਕਾਗਜ਼ੀ ਰਸੀਦਾਂ ਦੇ ਨਾਲ-ਨਾਲ ਬੈਂਕ ਲੈਣ-ਦੇਣ ਨਾਲ ਸੰਬੰਧਤ ਰਿਕਾਰਡ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਨ੍ਹਾਂ ਪੈਸਿਆਂ ਦਾ ਵੱਡਾ ਹਿੱਸਾ ਨਿੱਜੀ ਇਸਤੇਮਾਲ ਲਈ ਵੱਖ ਰੱਖਿਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਬੂਤ ਵੀ ਮਿਲਿਆ ਕਿ ਇਨ੍ਹਾਂ ਪੈਸਿਆਂ ਨੂੰ ਉਨ੍ਹਾਂ ਚੈਨਲਾਂ ’ਚ ਪਾਇਆ ਗਿਆ ਸੀ, ਜੋ ਅੱਤਵਾਦ ਜਾਂ ਵੱਖਵਾਦ ਨਾਲ ਸੰਬੰਧਤ ਪ੍ਰੋਗਰਾਮਾਂ ਅਤੇ ਪ੍ਰਾਜੈਕਟਾਂ ਨੂੰ ਉਤਸ਼ਾਹ ਦਿੰਦੇ ਹਨ। ਉਦਾਹਰਣ ਵਜੋਂ, ਪਥਰਾਅ ਕਰਕਨ ਲਈ ਕੀਤੇ ਜਾ ਰਹੇ ਭੁਗਤਾਨ ਦਾ ਵੀ ਰਿਕਾਰਡ ਸਾਹਮਣੇ ਆਇਆ ਹੈ।’’ ਉਨ੍ਹਾਂ ਦੱਸਿਆ ਕਿ ਗੈਰ ਕਾਨੂੰਨੀ ਗਤੀਵਿਧੀ ਰੋਕਥਾਮ ਐਕਟ ਅਤੇ ਧਨ ਸੋਧ ਰੋਕਥਾਮ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਐੱਮ.ਬੀ.ਬੀ.ਐੱਸ. ਅਤੇ ਹੋਰ ਵਪਾਰਕ ਡਿਗਰੀ ਦੀਆਂ ਸੀਟਾਂ ਖ਼ਾਸ ਤੌਰ ’ਤੇ ਮਾਰੇ ਗਏ ਅੱਤਵਾਦੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ ਪਰਿਵਾਰਾਂ ਨੂੰ ਦਿੱਤੀ ਜਾਂਦੀ ਸੀ। ਬੁਲਾਰੇ ਅਨੁਸਾਰ ਅਜਿਹੇ ਮਾਮਲੇ ਵੀ ਸਾਹਮਣੇ ਆਇਆ, ਜਿੱਥੇ ਵੱਖ-ਵੱਖ ਹੁਰੀਅਤ ਨੇਤਾਵਾਂ ਨੂੰ ਅਲਾਟ ਕੋਟਾ ਉਨ੍ਹਾਂ ਮਾਤਾ-ਪਿਤਾ ਨੂੰ ਵੇਚ ਦਿੱਤਾ ਗਿਆ, ਜੋ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਐੱਮ.ਬੀ.ਬੀ.ਐੱਸ. ਅਤੇ ਹੋਰ ਵਪਾਰਕ ਡਿਗਰੀ ਪ੍ਰਾਪਤ ਕਰਨ। ਸਿੱਖਿਅਕ ਸੈਸ਼ਨ 2014 ਤੋਂ 18 ਦਰਮਿਆਨ 80 ਤੋਂ ਜ਼ਿਆਦਾ ਮਾਮਲਿਆਂ ਦਾ ਅਧਿਐਨ ਕੀਤਾ ਗਿਆ, ਜਿਸ ’ਚ ਜਾਂ ਤਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਜਾਂਚ ਕੀਤੀ ਗਈ।
Comment here