ਅਪਰਾਧਖਬਰਾਂਦੁਨੀਆ

ਪਾਕਿਸਤਾਨੀ ਫੌਜ ਵਲੋਂ ਨਿਆਂਪਾਲਿਕਾ ਤੇ ਕਬਜਾ ਕਰਨ ਦੀ ਕੋਸ਼ਿਸ਼

ਇਸਲਾਮਾਬਾਦ-ਪਾਕਿਸਤਾਨ ’ਚ ਸਿੱਧੇ ਅਸਿੱਧੇ ਤਰੀਕੇ ਸਮੁੱਚੀ ਵਿਵਸਤਾ ਤੇ ਫ਼ੌਜ ਦਾ ਹੀ ਕੰਟਰੋਲ ਰਿਹਾ ਹੈ। ਮੌਜੂਦਾ ਸਮੇਂ ’ਚ ਵੀ ਫ਼ੌਜ ਹੀ ਅਫਗਾਨਿਸਤਾਨ ਸਮੱਸਿਆ ਨੂੰ ਲੈ ਕੇ ਭਾਰਤ ’ਚ ਅੱਤਵਾਦ ਫੈਲਾਉਣ ਤਕ ਸਾਰੇ ਫ਼ੈਸਲੇ ਲੈ ਰਹੀ ਹੈ। ਹੁਣ ਪਾਕਿ ’ਚ ਫ਼ੌਜ ਨਿਆਪਾਲਿਕਾ ’ਤੇ ਵੀ ਪੂਰਾ ਕੰਟਰੋਲ ਕਰਨ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਇਸ ਨੂੰ ਲੈ ਕੇ ਮੀਡੀਆ ਚ ਤਿੱਖੀਆਂ ਰਿਪੋਰਟਾਂ ਆ ਰਹੀਆਂ ਕਿ,  ਪਾਕਿਸਤਾਨੀ ਫ਼ੌਜ ਦੇਸ਼ ਦੇ ਸਾਰੀਆਂ ਅਦਾਲਤਾਂ ’ਚ ਆਪਣੇ ਪ੍ਰਭਾਵ ਦਾ ਇਸਤੇਮਾਲ ਕਰ ਕੇ ਜੱਜਾਂ ਦੀ ਨਿਯੁਕਤੀ ਕਰਨ ’ਚ ਲੱਗੀ ਹੋਈ ਹੈ। ਫ਼ੌਜ ਦੇ ਉੱਚ ਅਧਿਕਾਰੀ ਅਜਿਹੇ ਜੱਜਾਂ ਦੀ ਨਿਯੁਕਤੀ ਕਰਾ ਰਹੇ ਹਨ ਜੋ ਸਰਕਾਰ ਤੇ ਰਾਜ ਆਗੂਆਂ ਦੇ ਪ੍ਰਦਰਸ਼ਨ ’ਤੇ ਆਪਣੀ ਤਿਖੀ ਟਿੱਪਣੀਆਂ ਕਰਦੇ ਹਨ। ਇਸੇ ਨਾਲ ਫ਼ੌਜ ਦਬਾਅ ਬਣਾਉਣ ਦੀ ਰਣਨੀਤੀ ’ਤੇ ਕੰਮ ਸ਼ੁਰੂ ਕਰ ਦਿੰਦੇ ਹਨ। ਲਾਹੌਰ ਉੱਚ ਅਦਾਲਤ ਦੇ ਸਾਬਕਾ ਜਸਟਿਸ ਏਜਾਜ਼ ਅਹਿਮਦ ਚੌਧਰੀ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਪਾਕਿ ਖੁਫੀਆਂ ਏਜੰਸੀ ਆਈਐੱਸਆਈ ਦੇ ਇਕ ਜਨਰਲ ਨੇ ਉਨ੍ਹਾਂ ਨਾਲ ਜੱਜਾਂ ਦੀ ਨਿਯੁਕਤੀ ਦੇ ਸਬੰਧ ’ਚ ਸੰਪਰਕ ਕੀਤਾ ਸੀ। ਰਿਪੋਰਟ ਕਿਹਾ ਗਿਆ ਹੈ ਕਿ ਇਹੀ ਕਾਰਨ ਹੈ ਕਿ ਬਾਰ ਕਾਉਂਸਿਲ ਤੇ ਫ਼ੌਜ ਵਿਚਕਾਰ ਚੱਲ ਰਹੇ ਵਿਵਾਦ ਦੇ ਕਾਰਨ ਸੁਪਰੀਮ ਕੋਰਟ ’ਚ ਨਿਯੁਕਤ ਪੈਂਡਿੰਗ ਹੈ। ਪਾਕਿ ’ਚ ਹੁਣ ਤਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ ਫ਼ੌਜ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ ਹੈ।

Comment here