ਸਿਆਸਤਖਬਰਾਂਦੁਨੀਆ

ਪਾਕਿਸਤਾਨੀ ਏਅਰਲਾਈਨਜ਼ ਨੇ ਕਾਬੁਲ ਦੀਆਂ ਉਡਾਣਾਂ ਰੋਕੀਆਂ

ਇਸਲਾਮਾਬਾਦ-ਤਾਲਿਬਾਨ ਸਰਕਾਰ ਨੇ ਹਾਲ ਹੀ ਵਿਚ ਟਿਕਟਾਂ ਦੀ ਕਈ ਗੁਣਾ ਵਧੀਆਂ ਕੀਮਤਾਂ ਨੂੰ ਲੈ ਕੇ ਪੀ. ਆਈ. ਏ. ਅਤੇ ਕਾਮ ਏਅਰ ਨੂੰ ਧਮਕਾਇਆ ਸੀ। ਅਫਗਾਨਿਸਤਾਨ ਦੇ ਟਰਾਂਸਪੋਰਟ ਮੰਤਰਾਲਾ ਨੇ ਦੋਨੋਂ ਏਅਰਲਾਈਨਜ਼ ਨੂੰ ਕਿਹਾ ਸੀ ਕਿ 15 ਅਗਸਤ ਨੂੰ ਉਨ੍ਹਾਂ ਦੇ ਸ਼ਾਸਨ ਲਾਗੂ ਹੋਣ ਤੋਂ ਪਹਿਲਾਂ ਜਹਾਜ਼ ਦਾ ਜੋ ਕਿਰਾਇਆ ਸੀ ਉਥੇ ਫਿਰ ਤੋਂ ਲਾਗੂ ਕੀਤਾ ਜਾਵੇ, ਨਾਲ ਹੀ ਉਸਨੇ ਯਾਤਰੀਆਂ ਨੂੰ ਵੀ ਜ਼ਿਆਦਾ ਕੀਮਤ ਵਸੂਲੇ ਜਾਣ ਦੀ ਜਾਣਕਾਰੀ ਦੇਣ ਨੂੰ ਕਿਹਾ ਸੀ।
ਪਾਕਿਸਤਾਨੀ ਮੀਡੀਆ ਨੇ ਪੀ. ਆਈ. ਏ. ਦੇ ਹਵਾਲੇ ਤੋਂ ਦਾਅਵਾ ਕੀਤਾ ਕਿ ਕਾਬੁਲ ਦੀਆਂ ਉਡਾਣਾਂ ਜਦੋਂ ਤੋਂ ਦੁਬਾਰਾ ਸ਼ੁਰੂ ਹੋਈਆਂ ਹਨ, ਤਾਲਿਬਾਨੀ ਕਮਾਂਡਰ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਧਮਕਾ ਰਹੇ ਸਨ। ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੀ. ਆਈ. ਏ. ਦੇ ਅਫਗਾਨਿਸਤਾਨ ਵਿਚ ਪ੍ਰਤੀਨਿਧੀ ਨੂੰ ਹਾਲ ਹੀ ਵਿਚ ਗੰਨ-ਪੁਆਇੰਟ ’ਤੇ ਬੰਧਕ ਬਣਾ ਲਿਆ ਗਿਆ ਸੀ। ਬਾਅਦ ਵਿਚ ਦੂਤਘਰ ਦੀ ਦਖਲਅੰਦਾਜ਼ੀ ਤੋਂ ਬਾਅਦ ਤਾਲਿਬਾਨ ਨੇ ਉਸ ਨੂੰ ਛੱਡਿਆ ਸੀ।

Comment here