ਲਾਹੌਰ-ਪਾਕਿਸਤਾਨ ’ਚ 1974 ’ਚ ਹੋਈ ਇਕ ਸੰਵਿਧਾਨਿਕ ਸੋਧ ਅਨੁਸਾਰ ਅਹਿਮਦੀਆ ਜਮਾਤ ਨੂੰ ਗੈਰ-ਮੁਸਲਿਮ ਐਲਾਨ ਕੀਤਾ ਗਿਆ ਸੀ। ਪਾਕਿਸਤਾਨ ’ਚ ਪੁਲਸ ਨੇ ਘੱਟ ਗਿਣਤੀ ਅਹਿਮਦੀਆ ਜਮਾਤ ਦੇ 6 ਮੈਂਬਰਾਂ ਨੂੰ ਕਥਿਤ ਤੌਰ ’ਤੇ ਖੁਦ ਨੂੰ ਮੁਸਲਮਾਨ ਦੱਸਣ ਦੇ ਦੋਸ਼ ’ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਮਾਤ-ਏ-ਅਹਿਮਦੀਆ ਪਾਕਿਸਤਾਨ ਨੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ। ਜਮਾਤ-ਏ-ਅਹਿਮਦੀਆ ਪਾਕਿਸਤਾਨ ਨੇ ਕਿਹਾ ਕਿ ਕੱਟੜਪੰਥੀ ਤਹਿਰੀਕ ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕਾਰਕੁੰਨ ਖੇਤਰ ਦੇ ਲੋਕਾਂ ਨੂੰ ਨਿਰਦੋਸ਼ ਅਹਿਮਦੀਆ ਦੇ ਖ਼ਿਲਾਫ਼ ਭੜਕਾਉਣ ਅਤੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਵਾ ਰਹੇ ਹਨ। ਪੁਲਸ ਅਧਿਕਾਰੀ ਅਸ਼ਫਾਕ ਖ਼ਾਨ ਨੇ ਐਤਵਾਰ ਨੂੰ ਦੱਸਿਆ ਕਿ ਅਹਿਮਦੀਆ ਜਮਾਤ ਦੇ 6 ਲੋਕਾਂ- ਵਜਾਹਤ ਅਹਿਮਦ ਕਮਰ, ਸ਼ਫੀਕ ਆਦਿਲ, ਨਾਸਿਰ ਅਹਿਮਦ, ਮੁਦਿੱਸਰ ਅਹਿਮਦ, ਸ਼ਿਰਾਜ ਅਹਿਮਦ ਅਤੇ ਉਮਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ। ਜਮਾਤ-ਏ-ਅਹਿਮਦੀਆ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ।
ਪਾਕਿ’ਚ ਅਹਿਮਦੀਆ ਜਮਾਤ ਦੇ 6 ਮੈਂਬਰ ਗ੍ਰਿਫ਼ਤਾਰ

Comment here