ਖਬਰਾਂ

ਪਹਿਲੀ ਵਾਰ ਜਗੇ ਲਾਟੂ, ਕਸ਼ਮੀਰੀ ਪਿੰਡ ਚ ਵਿਆਹ ਵਰਗਾ ਮਹੌਲ

ਰਾਮਬਨ-ਅਜਾ਼ਦੀ ਦੇ 75 ਸਾਲ ਬਾਅਦ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕਡੋਲਾ ਪਿੰਡ ਵਿਚ ਪਹਿਲੀ ਵਾਰ ਲੋਕਾਂ ਦੇ ਘਰਾਂ ’ਚ ਬਿਜਲੀ ਆਈ ਹੈ। ਪਹਾੜਾਂ ਨਾਲ ਘਿਰੇ ਇਸ ਪਿੰਡ ’ਚ ਜਿਉਂ ਹੀ ਬਿਜਲੀ ਸਪਲਾਈ ਚਾਲੂ ਹੋਈ, ਲੋਕਾਂ ਦੇ ਚਿਹਰੇ ਖਿੜ ਗਏ। ਪਿੰਡ ’ਚ ਪਹਿਲੀ ਵਾਰ ਬਿਜਲੀ ਪਹੁੰਚਣ ’ਤੇ ਇਕ ਸਥਾਨਕ ਵਾਸੀ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਬਿਜਲੀ ਵੇਖੀ ਹੈ। ਅਸੀਂ ਬਹੁਤ ਖੁਸ਼ ਹਾਂ ਅਤੇ ਸਰਕਾਰ ਦੇ ਧੰਨਵਾਦੀ ਹਾਂ। ਇਸ ਤੋਂ ਪਹਿਲਾਂ ਅਸੀਂ ਸੂਰਜ ਦੀ ਰੌਸ਼ਨੀ ’ਤੇ ਨਿਰਭਰ ਸੀ ਅਤੇ ਰਾਤ ਨੂੰ ਹਨ੍ਹੇਰੇ ਵਿਚ ਲੱਕੜਾਂ ਅਤੇ ਲੈਂਪਾਂ ਦਾ ਸਹਾਰਾ ਲੈਂਦੇ ਸੀ।ਮੁਹੰਮਦ ਇਕਬਾਲ ਨਾਂ ਦੇ ਵਾਸੀ ਨੇ ਕਿਹਾ ਕਿ ਸਾਨੂੰ ਪਹਿਲੀ ਵਾਰ ਬਿਜਲੀ ਮਿਲੀ ਹੈ। ਲੱਗਭਗ 25 ਘਰਾਂ ਵਿਚ ਬਿਜਲੀ ਹੈ। ਸਾਡੇ ਬੱਚੇ ਪੜ੍ਹੇ ਨਹੀਂ ਸਕਦੇ ਹਨ। ਇੱਥੋਂ ਤੱਕ ਕਿ ਆਪਣੇ ਮੋਬਾਇਲ ਫੋਨ ਨੂੰ ਚਾਰਜ ਕਰਨ ਲਈ ਸਾਨੂੰ ਰਾਮਬਨ ਜਾਣਾ ਪੈਂਦਾ ਸੀ। ਅਸੀਂ ਹੁਣ ਆਪਣੇ ਘਰ ਵਿਚ ਟੀ. ਵੀ. ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਲੋਕ ਲੈਂਪਾਂ ਜ਼ਰੀਏ ਆਪਣੇ ਘਰਾਂ ’ਚ ਰੌਸ਼ਨੀ ਕਰਦੇ ਸੀ। ਮੁਹੰਮਦ ਇਰਸ਼ਾਦ ਨਾਂ ਦੇ ਸ਼ਖਸ ਨੇ ਕਿਹਾ ਕਿ ਸਾਨੂੰ ਬਿਜਲੀ ਮੁਹੱਈਆ ਕਰਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਹੈ। ਪਹਿਲਾਂ ਰੌਸ਼ਨੀ ਲਈ ਲੱਕੜਾਂ ’ਤੇ ਨਿਰਭਰ ਸੀ ਅਤੇ ਧੂੰਏਂ ਨਾਲ ਸਾਡੇ ਫੇਫੜੇ ਖਰਾਬ ਹੋ ਗਏ ਸਨ। ਇਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਈਆਂ। ਬਿਜਲੀ ਦੀ ਸਪਲਾਈ ਨਾਲ ਧੂੰਏਂ ਤੋਂ ਰਾਹਤ ਮਿਲੀ ਹੈ। ਅਸੀਂ ਹੁਣ ਫੋਨ, ਟੀ. ਵੀ. ਅਤੇ ਹੋਰ ਬਿਜਲੀ ਯੰਤਰਾਂ ਦੀ ਸਹੂਲਤ ਦਾ ਵੀ ਆਨੰਦ ਲਵਾਂਗੇ। ਸਾਡੇ ਬੱਚੇ ਆਨਲਾਈਨ ਜਮਾਤਾਂ ਦਾ ਹਿੱਸਾ ਬਣ ਸਕਣਗੇ।ਸਾਰੇ ਪਿੰਡ ਚ ਵਿਆਹ ਵਰਗਾ ਖੁਸ਼ੀ ਤੇ ਜਸ਼ਨ ਵਾਲਾ ਮਹੌਲ ਬਣਿਆ ਹੋਇਆ ਹੈ।

Comment here