ਸਿਆਸਤਖਬਰਾਂ

ਪਹਿਲੀ ਚ ਦਾਖ਼ਲੇ ਲਈ ਉਮਰ 6 ਸਾਲ ਕਰਨ ਦਾ ਫੈਸਲਾ

ਨਵੀਂ ਦਿੱਲੀ-ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਹਿੱਸੇ ਵਜੋਂ, ਅਕਾਦਮਿਕ ਸਾਲ 2022-23 ਤੋਂ ਕੇਂਦਰੀ ਵਿਦਿਆਲਿਆ ਸਕੂਲਾਂ ਵਿੱਚ ਪਹਿਲੀ ਜਮਾਤ ਵਿੱਚ ਦਾਖ਼ਲੇ ਲਈ ਘੱਟੋ-ਘੱਟ ਉਮਰ ਛੇ ਸਾਲ ਹੋਵੇਗੀ।ਪਿਛਲੇ ਅਕਾਦਮਿਕ ਸਾਲ ਤੱਕ, ਇਹ ਪੰਜ ਸਾਲ ਸੀ। ਕੇਂਦਰੀ ਪੱਧਰ ’ਤੇ ਸਕੂਲੀ ਸਿੱਖਿਆ ਦੇ ਸਭ ਤੋਂ ਵੱਡੇ ਸੰਗਠਨ ਕੇਂਦਰੀ ਸਕੂਲਾਂ ਵਿਚ ਇਸ ਨੂੰ ਲਾਗੂ ਕਰਨ ਤੋਂ ਬਾਅਦ ਸਿੱਖਿਆ ਮੰਤਰਾਲਾ ਹੁਣ ਇਸ ਨੂੰ ਰਾਜਾਂ ਵਿਚ ਵੀ ਲਾਗੂ ਕਰਾਉਣ ਦੀ ਤਿਆਰੀ ਵਿਚ ਹੈ। ਸਾਰੇ ਰਾਜਾਂ ਨੂੰ ਇਸਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸਿੱਖਿਆ ਮੰਤਰਾਲੇ ਨੇ ਇਹ ਕਦਮ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿਚ ਸਿਫ਼ਾਰਸ਼ ਤੋਂ ਬਾਅਦ ਚੁੱਕਿਆ ਹੈ, ਜਿਸ ਵਿਚ ਸਕੂਲੀ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਦੇਸ਼ ਦੇ ਲਗਪਗ 22 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਹਿਲੀ ਜਮਾਤ ਵਿਚ ਦਾਖ਼ਲੇ ਦੀ ਘੱਟੋ-ਘੱਟ ਉਮਰ ਛੇ ਸਾਲ ਹੀ ਰੱਖੀ ਗਈ ਹੈ। ਗੁਜਰਾਤ, ਦਿੱਲੀ ਅਤੇ ਕੇਰਲ ਸਣੇ 14 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਵੀ ਹਨ, ਜਿੱਥੇ ਮੌਜੂਦਾ ਸਮੇਂ ਵਿਚ ਪਹਿਲੀ ਜਮਾਤ ਵਿਚ ਦਾਖ਼ਲੇ ਦੀ ਘੱਟੋ-ਘੱਟ ਉਮਰ ਪੰਜ ਸਾਲ ਜਾਂ ਸਾਢੇ ਪੰਜ ਸਾਲ ਹੈ। ਮੰਤਰਾਲੇ ਦਾ ਮੰਨਣਾ ਹੈ ਕਿ ਸਕੂਲੀ ਸਿੱਖਿਆ ਦੀ ਇਹ ਵੱਡੀ ਘਾਟ ਹੈ, ਜਿਸ ਦਾ ਖਾਮਿਆਜ਼ਾ ਬੱਚਿਆਂ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਸ਼ਿਫਟ ਹੋਣ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਦੇ ਦੌਰਾਨ ਚੁੱਕਣਾ ਪੈਂਦਾ ਹੈ। ਉੱਥੇ, ਸਾਰੇ ਰਾਜਾਂ ਵਿਚ ਪਹਿਲੀ ਜਮਾਤ ਵਿਚ ਦਾਖ਼ਲੇ ਦੀ ਵੱਖੋ-ਵੱਖ ਉਮਰ ਹੋਣ ਨਾਲ ਉਮਰ ਵਰਗ ਦੇ ਆਧਾਰ ’ਤੇ ਇਕੱਠੇ ਕੀਤੇ ਜਾਣ ਵਾਲੇ ਬਿਓਰੇ ਵਿਚ ਵੀ ਗਲਤੀ ਬਣੀ ਰਹਿੰਦੀ ਹੈ। ਇਸ ਨਾਲ ਸੂਬਿਆਂ ਅਤੇ ਰਾਸ਼ਟਰੀ ਪੱਧਰ ’ਤੇ ਸ਼ੁੱਧ ਨਾਮਜ਼ਦਗੀ ਅਨੁਪਾਤ ਵੀ ਪ੍ਰਭਾਵਿਤ ਹੁੰਦਾ ਹੈ। ਸੀਬੀਐੱਲਸੀ ਸਕੂਲਾਂ ਨੇ ਵੀ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਪਾਲਣਾ ਕਰਨ ਲਈ ਉਹੀ ਨਿਯਮਾਂ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ। ਰਾਜ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਘੱਟੋ-ਘੱਟ ਉਮਰ ਪੰਜ ਸਾਲ ਹੈ। ਸੀਬੀਐਸਈ ਨੈਸ਼ਨਲ ਕੌਂਸਲ ਦੇ ਜਨਰਲ ਸਕੱਤਰ ਡਾਕਟਰ ਇੰਦਰਾ ਰਾਜਨ ਦੇ ਅਨੁਸਾਰ, ਪ੍ਰੀ-ਕੇਜੀ ਵਿੱਚ ਦਾਖਲਾ ਤਿੰਨ ਸਾਲ ਦੀ ਉਮਰ ਵਿੱਚ ਲਿਆ ਜਾ ਸਕਦਾ ਹੈ। ਨਿਯਮ ਇਹ ਹੈ ਕਿ ਦੂਜੀ ਜਮਾਤ ਤੱਕ ਪਹੁੰਚਣ ਵਾਲੇ ਬੱਚੇ ਦੀ ਉਮਰ ਸੱਤ ਸਾਲ ਅਤੇ ਪਹਿਲੀ ਜਮਾਤ ਛੇ ਸਾਲ ਦੀ ਹੋਣੀ ਚਾਹੀਦੀ ਹੈ।

Comment here