ਮਾਨਸਾ-ਬੀਤੇ ਦਿਨ ਡੀ ਜੀ ਪੀ ਵੀ ਕੇ ਭਾਵਰਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਗੈਂਗਵਾਰ ਆਖੇ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਘੂਰੀ ਮਗਰੋਂ ਸਪੱਸ਼ਟੀਕਰਨ ਦਿੱਤਾ ਸੀ, ਹੁਣ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਵਾਰ ਕਾਰਨ ਹੋਇਆ ਹੈ। ਇਹੀ ਵਜ੍ਹਾ ਹੈ ਕਿ ਕਤਲ ਦੀ ਜਿੰਮਵਾਰੀ ਗੈਂਗਸਟਰਾਂ ਨੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 2 ਮਹੀਨਿਆਂ ਵਿੱਚ ਗੈਂਗਸਟਰ ਪੈਦਾ ਨਹੀਂ ਕੀਤੇ, ਸਾਡੇ ਕੋਲ ਸਿਰਫ 55 ਦਿਨ ਹੋਏ ਹਨ। ਉਨ੍ਹਾਂ ਨੇ ਕਿਹਾ ਕਿ 1996 ਤੋਂ ਹੀ PHD ਪਾਸ ਅਤੇ ਬੇਰੁਜ਼ੁਗਾਰ ਨੌਜਵਾਨ ਗੈਂਗਸਟਰ ਬਣ ਰਹੇ ਹਨ। ਇਸ ਗੈਂਗਸਟਰ ਵੀ ਸਾਡੇ ਹੀ ਆਪਣੇ ਨੌਜਵਾਨ ਹਨ। ਗੋਲੀਆਂ ਦਾ ਜਵਾਬ ਗੋਲੀਆਂ ਨਹੀਂ, ਇੱਥੇ ਪੰਜਾਬ ਵਿੱਚ ਯੂਪੀ ਵਾਲਾ ਜੰਗਲ ਰਾਜ ਨਹੀਂ ਹੈ, ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਾਡੀ ਕੋਈ ਪਹਿਲੀ ਸਰਕਾਰ ਨਹੀਂ ਹੈ ਜਿਸ ਵਿੱਚ ਕਤਲ ਹੋ ਰਹੇ ਹਨ, ਪਹਿਲਾਂ ਵੀ ਪਿਛਲੀ ਸਰਕਾਰ ਵਿੱਚ ਵੀ ਇਹ ਕਤਲ ਹੋ ਰਹੇ ਸਨ। ਆਪ ਵਿਧਾਇਕ ਨੇ ਕਿਹਾ ਕਿ ਸਾਨੂੰ ਪਰਿਵਾਰ ਨਾਲ ਹਮਦਰਦੀ ਹੈ, ਅਸੀਂ ਉਨ੍ਹਾਂ ਦੇ ਨਾਲ ਹਾਂ। ਇਹੀ ਵਜ੍ਹਾ ਹੈ ਕਿ ਕਿ ਕੁਝ ਘੰਟਿਆਂ ਵਿੱਚ ਹੀ ਅਸੀਂ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ। ਜੇਕਰ ਲੋੜ ਪਈ ਤਾਂ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ 424 ਦੀ ਸੁਰੱਖਿਆ ਵਾਪਸ ਲੈ ਲਈ ਗਈ ਤਾਂ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਪਾਉਣਾ ਹੀ ਸੀ।
ਪਹਿਲਾਂ ਕਿਹੜਾ ਕਤਲ ਨੀਂ ਸੀ ਹੁੰਦੇ-ਆਪ ਵਿਧਾਇਕ ਗਿਆਸਪੁਰਾ

Comment here