ਖਬਰਾਂਗੁਸਤਾਖੀਆਂਚਲੰਤ ਮਾਮਲੇ

‘ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁਡਾ ਲਓ’- ਰਾਮ ਰਹੀਮ

ਚੰਡੀਗੜ੍ਹ-ਪੈਰੋਲ ਉਤੇ ਬਾਹਰ ਆਏ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣੇ ਵਿਰੋਧੀ ਨੂੰ ਚੈਲਿੰਜ ਕੀਤਾ ਹੈ। ਉਨ੍ਹਾਂ ਕਿਸੇ ਦਾ ਨਾਂ ਲਏ ਬਗੈਰ ਆਪਣੇ ਵਿਰੋਧੀਆਂ ਉਤੇ ਨਿਸ਼ਾਨਾ ਸਾਧਿਆ ਹੈ। ਰਾਮ ਰਹੀਮ ਨੇ ਕਿਹਾ ਹੈ ਮੇਰਾ ਵਿਰੋਧ ਕਰਨ ਵਾਲਿਉ ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁੱਡਾ ਲਓ। ਜੇਕਰ ਤੁਸੀਂ ਨਸ਼ਾ ਛੁਡਾ ਲੈਂਦੇ ਹੋ ਤਾਂ ਤੁਹਾਡੇ ਨੰਬਰ ਬਣ ਜਾਣਗੇ ਅਤੇ ਤੁਸੀਂ ਇੱਕ ਨੰਬਰ ਉਤੇ ਆ ਜਾਵੋਗੇ। ਰਾਮ ਰਹੀਮ ਨੇ ਕਿਹਾ ਕਿ ਸਾਡਾ ਚੈਲਿੰਜ ਹੈ ਖੁਲੇ ਮੈਦਾਨ ਵਿੱਚ ਆ ਜਾਓ। ਇੱਕ ਵਾਰ ਸਮਾਜ ਨੂੰ ਤਾਂ ਸੁਧਾਰ ਲਓ। ਦੱਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਪੈਰੋਲ ਉਤੇ ਬਾਹਰ ਹੈ। ਉਹ ਯੂਪੀ ਦੇ ਆਸ਼ਰਮ ਵਿਖੇ ਰਹਿ ਰਿਹਾ ਹੈ ਅਤੇ ਬੀਤੇ ਦਿਨੀਂ ਰਾਮ ਰਹੀਮ ਨੇ ਬਠਿੰਡਾ ਦੇ ਡੇਰਾ ਸਲਾਬਤਪੁਰਾ ਵਿਖੇ ਆਨਲਾਈਨ ਸਤਸੰਗ ਕੀਤਾ ਸੀ, ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਐਸਜੀਪੀਸੀ ਵੱਲੋਂ ਵੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੈਰੋਲ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।

Comment here