ਉਤਰਾਖੰਡ ਦੇ ਪਵਨਦੀਪ ਰਾਜਨ ਨੇ ਇੰਡੀਅਨ ਆਈਡਲ ਦਾ 12ਵਾਂ ਖਿਤਾਬ ਆਪਣੇ ਨਾਮ ਕਰ ਲਿਆ ਹੈ, ਸ਼ੋਅ ਦੇ ਫਿਨਾਲੇ ‘ਚ ਉਨ੍ਹਾਂ ਤੋਂ ਇਲਾਵਾ 5 ਹੋਰ ਮੁਕਾਬਲੇਬਾਜ਼ ਸੀ। ਹਾਲਾਂਕਿ ਅਰੁਣਿਤਾ ਕਾਂਜੀਲਾਲ ਤੇ ਪਵਨਦੀਪ ਰਾਜਨ ‘ਚ ਸਖਤ ਮੁਕਾਬਲਾ ਰਿਹਾ। ਸੋਸ਼ਲ ਮੀਡੀਆ ‘ਤੇ ਕੀਤੇ ਗਏ ਆਨਲਾਈਨ ਸਰਵੇ ‘ਚ ਕਦੀ ਅਰੁਣਿਤਾ ਕਾਂਜੀਲਾਲ ਜਿੱਤਦੀ ਨਜ਼ਰ ਆਈ ਤਾਂ ਕਦੀ ਪਵਨਦੀਪ ਰਾਜਨ ਨੇ ਬਾਜ਼ੀ ਮਾਰੀ। ਇਨੀਂ ਦੋਵਾਂ ਤੋਂ ਇਲਾਵਾ ਸਨਮੁਖ ਪ੍ਰਿਆ, ਮੁਹੰਮਦ ਦਾਨਿਸ਼, ਨਿਹਾਲ ਤੌਰੇ ਤੇ ਸਾਈਲੀ ਕਾਂਬਲੇ ਫਾਈਨਲਿਸਟ ਦੇ ਤੌਰ ‘ਤੇ ਚੁਣੇ ਗਏ ਸੀ। ਪਵਨਦੀਪ ਦੀ ਜਿੱਤ ਵਾਲਾ ਪੱਲੜਾ ਉਸ ਵਲੋੰ ਹਰ ਸਾਜ਼ ਵਜਾਉਣ ਦੇ ਨਾਲ ਗਾਉਣਾ ਤੇ ਉਸ ਦੀ ਸਾਦਗੀ ਉਸ ਦੀ ਵਿਲਖਣਤਾ ਨੂੰ ਦਰਸਾਉਂਦਾ ਸੀ। ਉਤਰਾਖੰਡ ਸਰਕਾਰ ਨੇ ਉਸ ਦੇ ਫਾਈਨਲ ਵਿੱਚ ਪੁਜਣ ਤੇ ਉਸ ਨੂੰ ਮਾਣ ਦਿੰਦਿਆਂ ਉਸ ਦੇ ਪਿੰਡ ਚੰਪਾਵਤ ਨੂੰ ਜਾਂਦੀ ਸੜਕ ਪੱਕੀ ਕਰਾਈ,ਉਸ ਨੂੰ ਪਵਨਦੀਪ ਮਾਰਗ ਦਾ ਨਾਮ ਦਿੱਤਾ ਗਿਆ, ਮੁਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਇਸ ਹੋਣਹਾਰ ਨੌਜਵਾਨ ਨੂੰ ਖੁਦ ਚਲਦੇ ਸ਼ੋਅ ਦੌਰਾਨ ਸ਼ੁਭਕਾਮਨਾਵਾਂ ਦਿੱਤੀਆਂ। 25 ਲੱਖ ਦਾ ਇਨਾਮ, ਮਰੂਤੀ ਸਜ਼ੂਕੀ ਦੀ ਗਲਜ਼ਰੀ ਗੱਡੀ ਤੇ ਹੋਰ ਕਈ ਮਾਣ ਸਨਮਾਨਾਂ ਦੀ ਝੜੀ ਲੱਗਣ ਤੇ ਵੀ ਪਵਨਦੀਪ ਸ਼ਾਂਤ ਰਿਹਾ, ਇਹੀ ਗੁਣ ਉਸ ਨੂੰ ਪ੍ਰਪੱਕ ਕਲਾਕਾਰ ਸਾਬਿਤ ਕਰਦਾ ਹੈ।
Comment here