ਸ਼੍ਰੀਨਗਰ-ਉੱਚੇ ਪਹਾੜ, ਫਿਸਲਲਣ ਵਾਲੀ ਚੋਟੀਆਂ, ਘਾਟੀਆਂ ਤੇ ਖਡ ਜੰਮੂ ਕਸ਼ਮੀਰ ਤੇ ਲੱਦਾਖ ਦੀ ਪਛਾਣ ਹਨ ਜੋ ਇਸ ਨੂੰ ਸਰਦੀਆਂ ਦੇ ਮਹੀਨਿਆਂ ਦੇ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਕਰਦੀਆਂ ਹਨ। ਹਾਲਾਂਕਿ, ਹਾਲ ਦੇ ਘਟਨਾਕ੍ਰਮ ਦੇ ਨਾਲ ਜੰਮੂ ਤੇ ਕਸ਼ਮੀਰ ਤੇ ਲੱਦਾਖ ਦੇ ਖੇਤਰਾਂ ’ਚ ਸੜਕ ਸੰਪਰਕ ਨੇ ਹਾਦਸਿਆਂ ਦੇ ਖ਼ਤਰੇ ਨੂੰ ਘੱਟ ਕਰ ਦਿੱਤਾ ਹੈ ਤੇ ਪਹਿਲੀ ਵਾਰ ਤੇਜ਼, ਆਸਾਨ ਯਾਤਰਾ ਸੰਭਵ ਹੋਈ ਹੈ। ਇਹ ਸੜਕ ਪ੍ਰਾਜੈਕਟ ਇਸ ਖੇਤਰ ’ਚ ਸੰਪਰਕ ’ਚ ਇਕ ਕ੍ਰਾਂਤੀ ਤੇ ਆਰਥਿਕ ਖ਼ੁਸ਼ਹਾਲੀ ਲਿਆ ਰਹੇ ਹਨ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਵਲੋਂ ਐਲਾਨੇ ਰਾਸ਼ਟਰੀ ਰਾਜਮਾਰਗਾਂ ਤੇ ਸੁਰੰਗਾਂ ’ਤੇ ਕੰਮ ਤੇਜ਼ੀ ਨਾਲ ਹਕੀਕਤ ’ਚ ਬਦਲ ਰਿਹਾ ਹੈ। ਸਾਲ 2022-23 ’ਚ 50,000 ਕਰੋੜ ਰੁਪਏ ਦੀ ਲਾਗਾਤ ਨਾਲ ਸੁਰੰਗਾਂ ਤੇ ਇਕ ਲੱਖ ਕਰੋੜ ਰੁਪਏ ਦੀ ਲਾਗਤ ਨਾਲ ਹੋਰ ਸੜਕ ਆਵਾਜਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਦਾ ਰੋਜ਼ਗਾਰ ਦੇ ਮੌਕਿਆਂ ’ਤੇ ਕਾਫ਼ੀ ਹਾਂ-ਪੱਖੀ ਪ੍ਰਭਾਵ ਪਵੇਗਾ। ਅਗਲੇ ਦੋ ਸਾਲ ਇਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਅਣਗੌਲਿਆਂ ਦੂਰ-ਦਰਾਜ਼ ਦੇ ਖੇਤਰਾਂ ਦੇ ਵਿਕਾਸ ਦੇ ਗਵਾਹ ਹੋਣਗੇ।
Comment here