ਖਬਰਾਂ

ਪਹਾੜਾਂ ’ਚ ਭਾਰੀ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ’ਚ ਵਧੀ ਠੰਢ

ਨਵੀਂ ਦਿੱਲੀ : ਪਹਾੜਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ।  ਫਿਰ ਤੋਂ ਸ਼ੁਰੂ ਹੋਈ ਬਰਫ਼ਬਾਰੀ ਕਾਰਨ ਆਸਪਾਸ ਦੇ ਇਲਾਕਿਆਂ ਜਿਵੇਂ ਕਿ ਦਿੱਲੀ, ਪੰਜਾਬ, ਹਰਿਆਣਾ ’ਚ ਵੀ ਠੰਢ ਵਧ ਗਈ ਹੈ। ਦਿੱਲੀ ’ਚ ਕੁਝ ਦਿਨਾਂ ਤੋਂ ਹਲਕੀ ਬਾਰਿਸ਼ ਦਾ ਦੌਰ ਰਾਤ ਭਰ ਜਾਰੀ ਹੈ। ਜਿਸ ਇਲਾਕੇ ਚ ਤਾਪਮਾਨ ਨੀਚੇ ਚਲਾਂ ਗਿਆ ਹਾਲਾਂਕਿ ਦਿਨ ਚੜ੍ਹਨ ਦੇ ਨਾਲ ਹੀ ਬੱਦਲ ਉੱਡ ਗਏ ਤੇ ਸੂਰਜ ਨਿਕਲਿਆ ਤਾਂ ਧੁੱਪ ਵੀ ਖਿੜ ਗਈ। ਹਾਲਾਂਕਿ ਠੰਢੇ ਦਿਨ ਵਾਲੀ ਸਥਿਤੀ ਹੁਣ ਵੀ ਕਾਇਮ ਰਹੀ। ਮੌਸਮ ਵਿਭਾਗ ਮੁਤਾਬਕ ਤਾਪਮਾਨ ਫਿਲਹਾਲ ਘੱਟ ਹੀ ਰਹੇਗਾ।ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਹੇਠਾਂ 18.1 ਡਿਗਰੀ ਸੈਲਸੀਅਤ ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਦੋ ਦਿਨਾਂ ਤੋਂ ਜਾਰੀ ਬਰਫ਼ਬਾਰੀ ਤੇ ਬਾਰਿਸ਼ ਕਾਰਨ ਰਸਤੇ ਦੇ ਭਾਰੀ ਬਰਫ਼ ਜਮਾ ਹੋ ਗਈ ਤੇ ਰਸਤੇ ਬੰਦ ਹੋ ਗਏ ਜਿਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਾਲ 2004 ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਇਸ ਵਾਰ ਸਭ ਤੋਂ ਵੱਧ ਬਰਫ਼ਬਾਰੀ ਦਰਜ ਕੀਤੀ ਗਈ ਹੈ। ਅਟਲ ਸੁਰੰਗ ਰੋਹਤਾਂਗ ਦੇ ਦੋਵਾਂ ਪਾਸੇ ਦੋ ਦਿਨ ’ਚ ਤਿੰਨ ਫੁੱਟ ਬਰਫ਼ ਪਈ ਹੈ। ਲਾਹੌਲ ਘਾਟੀ ’ਚ ਤਿੰਨ ਫੁੱਟ ਤੱਕ ਬਰਫ਼ ਹੋਣ ਕਾਰਨ ਪਿੰਡ ਵਾਸੀ ਘਰਾਂ ’ਚ ਕੈਦ ਹੋ ਗਏ ਹਨ। ਤਾਂਦੀ ਤੇ ਮੂਲਿੰਗ ਪੁਲ ਵਿਚਕਾਰ ਬਰਫ਼ ਖਿਸਕਣ ਕਾਰਨ ਖ਼ਤਰਾ ਵਧ ਗਿਆ ਹੈ। ਬਰਫ਼ਬਾਰੀ ਦੌਰਾਨ ਬੀਆਰਓ ਨੇ ਮਨਾਲੀ-ਕੇਲੰਗ ਸੜਕ ਬਹਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਉੱਤਰਾਖੰਡ ’ਚ ਵੀ ਭਾਰੀ ਬਾਰਿਸ਼ ਤੇ ਬਰਫ਼ਬਾਰੀ ਕਾਰਨ ਤਿੰਨ ਦਰਜਨ ਤੋਂ ਵੱਧ ਸੜਕਾਂ ਬੰਦ ਹਨ। ਜਦਕਿ 100 ਤੋਂ ਵੱਧ ਪਿੰਡਾਂ ਦਾ ਸੰਪਰਕ ਜ਼ਿਲ੍ਹਾ ਹੈੱਡਕੁਆਰਟਰਾਂ ਨਾਲੋਂ ਟੁੱਟ ਗਿਆ ਹੈ। ਮੈਦਾਨੀ ਇਲਾਕਿਆਂ ’ਚ ਵੀ ਠੰਢੇ ਦਿਨਾਂ ਦੀ ਸਥਿਤੀ ਬਣੀ ਹੋਈ ਹੈ। ਮੌਸਮ ਵਿਗਿਆਨ ਮੁਤਾਬਕ ਉੱਤਰਾਖੰਡ ’ਚ ਸ਼ਨਿਚਰਵਾਰ ਤੋਂ ਮੌਸਮ ਕੁਝ ਰਾਹਤ ਦੇ ਸਕਦਾ ਹੈ। ਚਮੋਲੀ, ਬਾਗੇਸ਼ਵਰ ਤੇ ਪਿਥੌਰਾਗੜ੍ਹ ’ਚ ਕਿਤੇ-ਕਿਤੇ ਹਲਕੀ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ। ਬਾਕੀ ਹਿੱਸੇ ’ਚ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ। ਜੰਮੂ ਕਸ਼ਮੀਰ ’ਚ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਤੇ ਬਰਫ਼ਬਾਰੀ ਦਾ ਸਿਲਸਿਲਾ ਫਿਲਹਾਲ ਰੁਕ ਗਿਆ।

Comment here