ਲਖਨਊ-ਪੀ. ਜੀ. ਆਈ. ਦੇ ਯਮੁਨਾਪੁਰਮ ਖੇਤਰ ਵਿਚ ਸੈਨਾ ‘ਚ ਤਾਇਨਾਤ ਜੇ. ਸੀ. ਓ. ਨਵੀਨ ਸਿੰਘ ਦੀ ਪਤਨੀ ਸਾਧਨਾ ਸਿੰਘ ਦੀ ਉਸ ਦੇ ਨਾਬਾਲਗ ਪੁੱਤਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਪੁਲਿਸ ਨੇ ਦੱਸਿਆ ਕਿ ਮਿ੍ਤਕਾ ਆਪਣੇ ਪੁੱਤਰ ਨੂੰ ਆਨਲਾਈਨ ਪਬਜੀ ਖੇਡਣ ਤੇ ਇੰਸਟਾਗ੍ਰਾਮ ਚਲਾਉਣ ਤੋਂ ਰੋਕਦੀ ਸੀ ।ਘਟਨਾ ਦੇ ਦੋ-ਤਿੰਨ ਦਿਨ ਪਹਿਲਾਂ ਮਾਂ ਨੇ ਬੇਟੇ ਨੂੰ ਦਸ ਹਜ਼ਾਰ ਰੁਪਏ ਗੁੰਮ ਹੋਣ ਨੂੰ ਲੈ ਕੇ ਕੁੱਟਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ।ਮੁਹੱਲਾ ਵਾਸੀਆਂ ਨੇ ਦੱਸਿਆ ਕਿ ਨਵੀਨ ਸਿੰਘ ਦੀ ਮੌਜੂਦਾ ਤਾਇਨਾਤੀ ਪੱਛਮੀ ਬੰਗਾਲ ਵਿਚ ਹੈ ਤੇ ਯਮੁਨਾ ਪੁਰਮ ਸਥਿਤ ਘਰ ਵਿਚ ਉਸ ਦੀ ਪਤਨੀ ਸਾਧਨਾ ਆਪਣੇ ਪੁੱਤਰ (16) ਅਤੇ ਪੁੱਤਰੀ (10) ਨਾਲ ਰਹਿੰਦੀ ਸੀ ।ਹੱਤਿਆ ਕਰਨ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਫ਼ੋਨ ‘ਤੇ ਵੀਡੀਓ ਕਾਲ ਕਰਕੇ ਲਾਸ਼ ਨੂੰ ਬੈੱਡ ‘ਤੇ ਪਿਆ ਦਿਖਾਇਆ, ਤਾਂ ਨਵੀਨ ਨੇ ਮੁਹੱਲੇ ‘ਚ ਰਹਿਣ ਵਾਲੇ ਦਿਨੇਸ਼ ਨੂੰ ਸਾਧਨਾ ਦੀ ਹੱਤਿਆ ਹੋਣ ਦੀ ਗੱਲ ਦੱਸੀ, ਜਦੋਂ ਉਸ ਨੇ ਘਰ ਜਾ ਕੇ ਦੇਖਿਆ ਤਾਂ ਅੰਦਰੋਂ ਬਦਬੂ ਆ ਰਹੀ ਸੀ ।ਉਸਨੇ ਅੰਦਰ ਜਾ ਕੇ ਤਾਂ ਸਾਧਨਾ ਦੀ ਲਾਸ਼ ਬੈੱਡ ‘ਤੇ ਪਈ ਹੋਈ ਸੀ। ਇਸ ਬਾਰੇ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ । ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮਿ੍ਤਕਾ ਦੇ ਪੁੱਤਰ ਨੇ ਹੱਤਿਆ ਕਰਨ ਦੀ ਗੱਲ ਸਵੀਕਾਰ ਕਰ ਲਈ ।
ਪਬਜੀ ਖੇਡਣ ਤੋਂ ਮਨ੍ਹਾਂ ਕੀਤਾ ਤਾਂ ਮਾਂ ਨੂੰ ਗੋਲੀ ਮਾਰੀ

Comment here