ਮੁੰਬਈ-‘ਪਦਮ ਭੂਸ਼ਣ’ ਨਾਲ ਸਨਮਾਨਿਤ ਮਸ਼ਹੂਰ ਗਾਇਕ ਵਾਣੀ ਜੈਰਾਮ ਦਾ ਦਿਹਾਂਤ ਹੋ ਗਿਆ ਹੈ। 77 ਸਾਲਾ ਗਾਇਕਾ ਚੇਨਈ ‘ਚ ਆਪਣੇ ਘਰ ‘ਚ ਮ੍ਰਿਤਕ ਪਾਈ ਗਈ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵਾਣੀ ਜੈਰਾਮ ਦੇ ਘਰ ਵੀ ਉਨ੍ਹਾਂ ਦੀ ਮੌਤ ਦੀ ਜਾਂਚ ਲਈ ਪਹੁੰਚ ਗਈ ਹੈ। ਵਾਣੀ ਜੈਰਾਮ ਦੇ ਘਰ ਕੰਮ ਕਰਨ ਵਾਲੀ ਮਲਾਰਕੋਡੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਮਲਾਰਕੋਡੀ ਦਾ ਕਹਿਣਾ ਹੈ ਕਿ, ”ਮੈਂ ਪੰਜ ਵਾਰ ਘੰਟੀ ਵਜਾਈ ਪਰ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਮੇਰੇ ਪਤੀ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਉਹ ਇਸ ਘਰ ‘ਚ ਇਕੱਲੀ ਰਹਿੰਦੀ ਸੀ।”
ਦੱਸ ਦਈਏ ਕਿ ਵਾਣੀ ਜੈਰਾਮ ਨੇ ਹਿੰਦੀ, ਤਮਿਲ ਤੇਲਗੂ, ਮਲਿਆਲਮ, ਮਰਾਠਾ, ਬੰਗਾਲੀ ਸਮੇਤ ਕਈ ਭਾਸ਼ਾਵਾਂ ‘ਚ 10 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ‘ਗੁੱਡੀ’ (1971) ‘ਚ ‘ਬੋਲੇ ਰੇ ਪਾਪੀਹਾ ਰੇ’ ਗੀਤ ਗਾਇਆ ਸੀ। ਇਸ ਤੋਂ ਇਲਾਵਾ ਉਹ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਤੋਂ ਵੀ ਸਟੇਟ ਐਵਾਰਡ ਪ੍ਰਾਪਤ ਕਰ ਚੁੱਕੇ ਹਨ। ਵਾਣੀ ਜੈਰਾਮ ਨੂੰ ਤਿੰਨ ਵਾਰ ਸਰਵੋਤਮ ਪਲੇਬੈਕ ਗਾਇਕਾ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
‘ਪਦਮ ਭੂਸ਼ਣ’ ਗਾਇਕਾ ਵਾਣੀ ਜੈਰਾਮ ਚੱਲ ਵਸੀ


Comment here