ਬੈਂਗਲੁਰੂ-ਚੋਰੀ ਦੀਆਂ ਕਈ ਘਟਨਾਵਾਂ ਬਾਰੇ ਅਕਸਰ ਚਰਚਾ ਹੁੰਦੀ ਹੈ, ਪਰ ਬੈਂਗਲੁਰੂ ਦੇ ਇਕ ਚੋਰ ਦੀ ਅਜੀਬੋ ਗਰੀਬ ਹਰਕਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਿੰਨ ਚੋਰ ਵਿਜੈ, ਸੰਜੇ ਤੇ ਪ੍ਰੇਮ ਸੜਕ ਤੋਂ ਲੰਘਦੀਆਂ ਔਰਤਾਂ ਦੀਆਂ ਚੈਨੀਆਂ ਤੇ ਪਰਸ ਖੋਹ ਕੇ ਫਰਾਰ ਹੋ ਜਾਂਦੇ ਸੀ। ਇਸੇ ਸਟਾਈਲ ‘ਚ ਇਨ੍ਹਾਂ ਤਿੰਨਾਂ ਨੇ ਲੰਘੇ ਦਿਨ ਸ਼ਹਿਰ ਦੇ ਸਿਟੀ ਮਾਰਕੀਟ ਇਲਾਕੇ ‘ਚ ਹੇਮਾ ਨਾਂ ਦੀ ਮਹਿਲਾ ਤੋਂ ਚੈਨ ਝਪਟੀ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਮਹਿਲਾ ਨੇ ਰੌਲਾ ਪਾ ਦਿੱਤਾ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਚੋਰਾਂ ਦਾ ਪਿੱਛਾ ਕੀਤਾ, ਮੌਕੇ ‘ਤੋਂ ਪ੍ਰੇਮ ਤੇ ਸੰਜੇ ਫਰਾਰ ਹੋ ਗਏ ਪਰ ਵਿਜੈ ਫੜਿਆ ਗਿਆ। ਵਿਜੈ ਦੀ ਲੋਕਾਂ ਨੇ ਬਹੁਤ ਕੁੱਟਮਾਰ ਕੀਤੀ ਪਰ, ਉਸ ਕੋਲੋਂ ਮਹਿਲਾ ਦੀ ਚੇਨ ਬਰਾਮਦ ਨਹੀਂ ਹੋ ਸਕੀ। ਕੁੱਟਮਾਰ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਸੀ। ਜਦ ਇਲਾਜ ਲਈ ਪੁਲਿਸ ਨੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਤਾਂ ਐਕਸਰੇ ਦੌਰਾਨ ਉਸ ਦੇ ਪੇਟ ‘ਚ ਚੇਨ ਦਿਖੀ। ਫੇਰ ਉਸ ਨੇ ਮੰਨਿਆ ਕਿ ਪੁਲਿਸ ਤੋਂ ਬਚਣ ਲਈ ਉਸ ਨੇ ਚੋਰੀ ਕੀਤੀ ਹੋਈ ਸੋਨੇ ਦੀ ਚੇਨ ਨਿਗਲ ਲਈ ਸੀ। ਹੁਣ ਅਪਰੇਸ਼ਨ ਕਰਕੇ ਚੇਨ ਉਸ ਦੇ ਅੰਦਰੋ ਕਢਣ ਦੀ ਤਿਆਰੀ ਹੈ।
ਪਤੰਦਰ ਪੁਲਸ ਤੋਂ ਡਰਦਾ ਚੋਰੀ ਦੀ ਚੇਨ ਨਿਗਲ ਗਿਆ!!

Comment here