ਪਾਕਿਸਤਾਨ-ਪਾਕਿਤਸਾਨ ਵਿਚ ਔਰਤਾਂ ਪ੍ਰਤੀ ਹਿੰਸਕ ਵਰਤਾਰਾ ਜਾਰੀ ਹੈ। ਕਰਾਚੀ ਦੇ ਔਰੰਗੀ ਕਾਲੋਨੀ ਦੇ ਅਜ਼ੀਜ਼ ਨਗਰ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਸਿਰਫ ਇਸ ਲਈ ਸਾੜ ਕੇ ਮਾਰ ਦਿੱਤਾ ਕਿਉਂਕਿ ਪਤਨੀ ਨੇ ਉਸ ਨੂੰ ਗਰਮ ਦੀ ਬਜਾਏ ਠੰਡਾ ਖਾਣਾ ਪਰੋਸ ਦਿੱਤਾ ਸੀ। ਸੂਤਰਾਂ ਅਨੁਸਾਰ ਵੀਰਵਾਰ ਸਵੇਰੇ ਇਕ ਵਿਅਕਤੀ ਜਾਵੇਦ ਖ਼ਾਲਿਕ ਨੇ ਖੁਦ ਹੀ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦੀ ਪਤਨੀ ਦੁਆ ਖਾਲਿਕ ਖਾਣਾ ਬਣਾਉਂਦੇ ਸਮੇਂ ਕੱਪੜਿਆਂ ਨੂੰ ਅੱਗ ਲੱਗਣ ਨਾਲ ਸੜ ਕੇ ਦਮ ਤੋੜ ਗਈ ਹੈ, ਜਿਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਪਰ ਜਦ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਉਸ ’ਚ ਪਾਇਆ ਗਿਆ ਕਿ ਦੁਆ ਖਾਲਿਕ ਦੀ ਮੌਤ ਦਾ ਮੁੱਖ ਕਾਰਨ ਗਲਾ ਦਬਾ ਕੇ ਕਤਲ ਕਰਨਾ ਹੈ। ਇਸ ’ਤੇ ਪੁਲਸ ਨੇ ਜਾਵੇਦ ਖਾਲਿਕ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਵੀਕਾਰ ਕੀਤਾ ਕਿ ਉਸ ਦਾ ਦੁਆ ਖਾਲਿਕ ਨਾਲ ਦੋ ਮਹੀਨੇ ਪਹਿਲਾਂ ਨਿਕਾਹ ਹੋਇਆ ਸੀ।
Comment here