ਅਪਰਾਧਖਬਰਾਂਮਨੋਰੰਜਨ

ਪਤੀ ਦੇ ਸਮਰਥਨ ਚ ਆਈ ਸ਼ਿਲਪਾ ਸ਼ੈਟੀ

ਮਾਮਲਾ ਅਸ਼ਲੀਲ ਫਿਲਮਾਂ ਬਣਾਉਣ ਤੇ ਪ੍ਰਸਾਰਿਤ ਕਰਨ ਦਾ

ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਚ ਫਸੇ ਕਾਰੋਬਾਰੀ ਰਾਜ ਕੁੰਦਰਾ ਦੀ ਪਤਨੀ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਮੁਸ਼ਕਲਾਂ ‘ਚ ਘਿਰਦੀ ਨਜ਼ਰ ਆ ਰਹੀ ਹੈ।  ਰਾਜ ਕੁੰਦਰਾ ਨੂੰ ਨਾਲ ਲੈ ਕੇ ਜੁਹੂ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਾਜ-ਸ਼ਿਲਪਾ ਨੂੰ ਆਹਮੋ-ਸਾਹਮਣੇ ਬਿਠਾ ਕੇ 6 ਘੰਟਿਆਂ ਤਕ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮ ਮਾਮਲੇ ‘ਚ ਸ਼ਿਲਪਾ ਸ਼ੈੱਟੀ ਦਾ ਬਿਆਨ ਵੀ ਦਰਜ ਕੀਤਾ ਹੈ।ਸ਼ਿਲਪਾ ਸ਼ੈੱਟੀ ਨੇ ਹੁਣ ਤਕ ਸਾਫ਼ ਤੌਰ ‘ਤੇ ਪੋਰਨ ਫਿਲਮਾਂ ਦੇ ਕਾਰੋਬਾਰ ‘ਚ ਸਥਿਤ ਅਪਰਾਧ ‘ਚ ਆਪਣੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕੀਤਾ ਹੈ ਅਤੇ ਜਾਂਚ ਟੀਮ ਕੋਲ ਆਪਣਾ ਬਿਆਨ ਦਰਜ ਕਰਾਉਂਦਿਆਂ ਇਹ ਵੀ ਦਾਅਵਾ ਕੀਤਾ ਹੈ ਕਿ ਕੁੰਦਰਾ ਦੇ ਐਪ ਹਾਟਸ਼ਾਟ ‘ਤੇ ਉਪਲਬੱਧ ਫਿਲਮਾਂ ‘ਚ ਓਟੀਟੀ ਪਲੇਟਫਾਰਮਾਂ ‘ਤੇ ਮੌਜੂਦ ਦੂਜੀ ਫਿਲਮਾਂ ਨਾਲੋਂ ਘੱਟ-ਘੱਟੋਂ ਅਸ਼ਲੀਲਤਾ ਹੈ। ਇਸ ਲਈ ਉਨ੍ਹਾਂ ਨੇ ਉਦਾਹਰਨ ਵੀ ਦਿੱਤੇ ਤੇ ਕਿਹਾ- ਇਹ ਅਸ਼ਲੀਲ ਨਹੀਂ ਬਲਕਿ ‘ਇਰੋਟਿਕਾ’ ਹੈ। ਜਾਂਚ ਨਾਲ ਜੁੜੇ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਅਜੇ ਮਾਮਲੇ ‘ਚ ਸ਼ਿਲਪਾ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਈ-ਟਾਈਮਜ਼ ਨਾਲ ਗੱਲ ਕਰਦਿਆਂ ਸੂਤਰ ਨੇ ਖ਼ੁਲਾਸਾ ਕੀਤਾ, ‘ਸ਼ਿਲਪਾ ਦੇ ਸਵਾਲਾਂ ਦੇ ਘੇਰੇ ‘ਚ ਆਉਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਵਿਯਾਨ ਇੰਡਸਟ੍ਰੀਜ਼ ‘ਚ ਨਿਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸ਼ਲੀਲ ਪ੍ਰਾਡੈਕਸ਼ਨ ਤੇ ਵਿਤਰਣ ਦਾ ਸੰਚਾਲਨ ਕਥਿਤ ਤੌਰ ‘ਤੇ ਵਿਯਾਨ ਇੰਡਸਟ੍ਰੀਜ਼ ਵੱਲੋਂ ਕੀਤਾ ਜਾ ਰਿਹਾ ਸੀ, ਇਸਲਈ ਪੁਲਿਸ ਨੇ ਇਸ ਮਾਮਲੇ ਨੂੰ ਦੇਖਣ ਤੇ ਇਹ ਦੇਖਣ ਦਾ ਫ਼ੈਸਲਾ ਕੀਤਾ ਕਿ ਕੀ ਸ਼ਿਲਪਾ ਨੂੰ ਕੰਪਨੀ ਦੇ ਪ੍ਰਾਫਿਟ ਤੋਂ ਕਿਸੇ ਵੀ ਤਰ੍ਹਾਂ ਨਾਲ ਫਾਇਦਾ ਹੋਇਆ ਹੈ। ਸੂਤਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਲਈ ਸ਼ਿਲਪਾ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ ਤੇ ਕ੍ਰਾਈਮ ਬ੍ਰਾਂਚ ਇਹ ਵੀ ਪਤਾ ਲਾਏਗੀ ਕਿ ਉਸ ਨੇ ਕੰਪਨੀ ਨਾਲ ਕਿੰਨੇ ਸਮੇਂ ਤੱਕ ਕੰਮ ਕੀਤਾ।

Comment here