ਖਬਰਾਂਚਲੰਤ ਮਾਮਲੇਮਨੋਰੰਜਨ

‘ਪਤਲੀ ਕਮਰੀਆ ਮੋਰੀ…’ ਉਤੇ ਠੁਮਕੇ ਨੇ ਸਸਪੈਂਡ ਕਰਵਾਈਆਂ 4 ਮਹਿਲਾ ਕਾਂਸਟੇਬਲਾਂ

ਅਯੁੱਧਿਆ-ਇਨ੍ਹੀਂ ਦਿਨੀਂ ਗੀਤ ‘ਪਤਲੀ ਕਮਰੀਆ ਮੋਰੀ ਹਾਏ ਹਾਏ ਹਾਏ…’ਨੇ ਇੰਟਰਨੈੱਟ ‘ਤੇ ਧੂਮ ਮਚਾਈ ਹੋਈ ਹੈ। ਕਾਫੀ ਲੋਕ ਇਸ ‘ਤੇ ਰੀਲਜ਼ ਬਣਾ ਰਹੇ ਹਨ। ਇਨ੍ਹਾਂ ‘ਚੋਂ ਕਈ ਰੀਲਾਂ ਵਾਇਰਲ ਵੀ ਹੋ ਚੁੱਕੀਆਂ ਹਨ। ਪਰ ਯੂਪੀ ਦੀਆਂ 4 ਮਹਿਲਾ ਕਾਂਸਟੇਬਲਾਂ ਨੂੰ ਇਸ ਗੀਤ ‘ਤੇ ਡਾਂਸ ਕਰਨਾ ਅਤੇ ਰੀਲ ਬਣਾਉਣਾ ਮਹਿੰਗਾ ਪੈ ਗਿਆ ਹੈ। ਰੀਲ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲਾ ਯੂਪੀ ਦੇ ਅਯੁੱਧਿਆ ਜ਼ਿਲ੍ਹੇ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਮ ਜਨਮ ਭੂਮੀ ਸਥਾਨ ਉਤੇ ਸੁਰੱਖਿਆ ਦੇ ਤੌਰ ‘ਤੇ ਇੱਥੇ ਮਹਿਲਾ ਪੁਲਿਸ ਕਾਂਸਟੇਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋਈ ਵੀਡੀਓ ਵਿਚ ਚਾਰੇ ਮੁਅੱਤਲ ਕਾਂਸਟੇਬਲ ਵਰਦੀ ਵਿਚ ਨਹੀਂ ਸਨ। ਵਾਇਰਲ ਵੀਡੀਓ ‘ਚ 3 ਮਹਿਲਾ ਕਾਂਸਟੇਬਲ ਨਜ਼ਰ ਆ ਰਹੀਆਂ ਹਨ। ਜਦਕਿ ਚੌਥੀ ਮਹਿਲਾ ਕਾਂਸਟੇਬਲ ਵੀਡੀਓ ਬਣਾ ਰਹੀ ਸੀ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ 3 ਮਹਿਲਾ ਪੁਲਿਸ ਕਰਮਚਾਰੀ ਡਾਂਸ ਕਰ ਰਹੀਆਂ ਹਨ। ਮਹਿਲਾ ਮੁਲਾਜ਼ਮਾਂ ਦੇ ਗਲਾਂ ਵਿੱਚ ਆਈ-ਕਾਰਡ ਵੀ ਲਟਕ ਰਹੇ ਹਨ। ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਸਥਿਤ ਇਕ ਜਗ੍ਹਾ ‘ਤੇ ਬਣਾਇਆ ਗਿਆ ਹੈ।
ਚਾਰੋਂ ਇੱਥੇ ਤਾਇਨਾਤ ਸਨ। ਜਦੋਂ ਮਹਿਲਾ ਪੁਲਿਸ ਕਾਂਸਟੇਬਲਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਐਸਐਸਪੀ ਮੁਨੀਰਾਜ, ਜੋ ਹਾਲ ਹੀ ਵਿੱਚ ਗਾਜ਼ੀਆਬਾਦ ਤੋਂ ਤਬਦੀਲ ਹੋ ਕੇ ਅਯੁੱਧਿਆ ਪਹੁੰਚੇ ਸਨ, ਨੂੰ ਇਸ ਦੀ ਜਾਣਕਾਰੀ ਮਿਲੀ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

Comment here