ਅਜਬ ਗਜਬਅਪਰਾਧਖਬਰਾਂਦੁਨੀਆ

ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਪੁਲਸ ਮੁਲਾਜ਼ਮ ਦੇ ਅੰਗ ਵੱਢੇ

ਲਾਹੌਰ-ਪੰਜਾਬ ਸੂਬੇ ਦੀ ਪੁਲਸ ਨੇ ਦੱਸਿਆ ਕਿ ਪਾਕਿਸਤਾਨ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਬਲੈਕਮੇਲ ਕਰਨ ਅਤੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਇਕ ਪੁਲਸ ਕਾਂਸਟੇਬਲ ਦੇ ਨੱਕ, ਕੰਨ ਅਤੇ ਬੁੱਲ ਵੱਢ ਦਿੱਤੇ ਹਨ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਮੁੱਖ ਦੋਸ਼ੀ ਮੁਹੰਮਦ ਇਫਤਿਖਾਰ ਅਤੇ ਉਸ ਦੇ ਸਾਥੀਆਂ ਨੇ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਝਾਂਗ ਜ਼ਿਲ੍ਹੇ ਵਿਚ ਕਾਂਸਟੇਬਲ ਕਾਸਿਮ ਹਯਾਤ ਨੂੰ ਪਹਿਲਾਂ ਬੁਰੀ ਤਰ੍ਹਾਂ ਤਸੀਹੇ ਦਿੱਤੇ ਅਤੇ ਫਿਰ ਉਸ ਦਾ ਨੱਕ, ਕੰਨ ਅਤੇ ਬੁੱਲ ਵੱਢ ਦਿੱਤੇ। ਇਕ ਪੁਲਸ ਅਧਿਕਾਰੀ ਨੇ ਕਿਹਾ, ‘ਇਫਤਿਖਾਰ ਨੂੰ ਸ਼ੱਕ ਸੀ ਕਿ ਹਯਾਤ ਦਾ ਉਸ ਦੀ ਪਤਨੀ ਨਾਲ ਅਫੇਅਰ ਸੀ। ਉਸ ਨੇ ਆਪਣੇ 12 ਸਾਥੀਆਂ ਨਾਲ ਮਿਲ ਕੇ ਘਰ ਪਰਤਦੇ ਸਮੇਂ ਹਯਾਤ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ, ਜਿੱਥੇ ਉਸ ‘ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਰੀਰ ਦੇ ਅੰਗ ਵੱਢ ਦਿੱਤੇ।’
ਕਾਂਸਟੇਬਲ ਨੂੰ ਝਾਂਗ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਿਛਲੇ ਮਹੀਨੇ ਇਫਤਿਖਾਰ ਨੇ ਕਾਂਸਟੇਬਲ ਹਯਾਤ ਦੇ iਖ਼ਲਾਫ਼ ਪਾਕਿਸਤਾਨ ਪੀਨਲ ਕੋਡ (ਪੀ.ਪੀ.ਸੀ.) ਦੀ ਧਾਰਾ 354 (ਮਹਿਲਾ ‘ਤੇ ਹਮਲਾ), 384 (ਜ਼ਬਰਦਸਤੀ) ਅਤੇ 292 (ਅਸ਼ਲੀਲਤਾ) ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ। ਇਫਤਿਖਾਰ ਨੇ ਦਾਅਵਾ ਕੀਤਾ ਸੀ ਕਿ ਹਯਾਤ ਨੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਪਤਨੀ ਨੂੰ ਨਾਜਾਇਜ਼ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਸੀ। ਇਫਤਿਖਾਰ ਨੇ ਕਿਹਾ ਸੀ ਕਿ ਜਦੋਂ ਉਸ ਦੀ ਪਤਨੀ ਹਯਾਤ ਨੂੰ ਮਿਲੀ ਤਾਂ ਉਸ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਅਤੇ ਇਸ ਹਰਕਤ ਦੀ ਵੀਡੀਓ ਵੀ ਬਣਾਈ ਅਤੇ ਬਾਅਦ ਵਿਚ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

Comment here