ਸਿਆਸਤਖਬਰਾਂਦੁਨੀਆ

ਪਣਡੁੱਬੀ ਰੋਕੂ ਅਭਿਆਸ ‘ਚ ਭਾਰਤ ਸਮੇਤ ਅਮਰੀਕਾ, ਕੈਨੇਡਾ, ਜਾਪਾਨ ਅਤੇ ਦੱਖਣੀ ਕੋਰੀਆ ਦੇਸ਼ ਸ਼ਾਮਲ

ਟੋਕੀਓ-‘ਯੂ.ਐੱਸ. ਸੇਵੇਂਥ ਫਲੀਟ’ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅਮਰੀਕਾ, ਕੈਨੇਡਾ, ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ ਸੰਯੁਕਤ ਪਣਡੁੱਬੀ ਰੋਕੂ ਅਭਿਆਸ ਕਰ ਰਹੇ ਹਨ। ਇਹ ਅਭਿਆਸ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾ ਚੀਨ ਅਤੇ ਉੱਤਰੀ ਕੋਰੀਆ ਵੱਲੋਂ ਵੱਧ ਰਹੇ ਖ਼ਤਰਿਆਂ ਦੇ ਖ਼ਿਲਾਫ਼ ਅਮਰੀਕਾ ਨਾਲ ਆਪਣੇ ਗਠਜੋੜ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਟੋਕੀਓ ਵਿੱਚ ਸਿਖਰ ਵਾਰਤਾ ਕਰ ਰਹੇ ਹਨ। ‘ਯੂ.ਐੱਸ. ਸੇਵੇਂਥ ਫਲੀਟ’ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਬੁੱਧਵਾਰ ਤੋਂ ‘ਸੀ ਡ੍ਰੈਗਨ 23’ ਅਭਿਆਸ ਸ਼ੁਰੂ ਹੋਇਆ, ਜੋ 270 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇਗਾ।
ਬਿਆਨ ਦੇ ਅਨੁਸਾਰ, ਸਾਰੇ ਭਾਗ ਲੈਣ ਵਾਲੇ ਦੇਸ਼ਾਂ ਦੇ ਪਾਇਲਟਾਂ ਅਤੇ ਫਲਾਈਟ ਅਫਸਰਾਂ ਲਈ ਕਲਾਸਰੂਮ ਸਿਖਲਾਈ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਉਹ “ਆਪਣੇ ਦੇਸ਼ਾਂ ਦੀਆਂ ਸਮਰੱਥਾਵਾਂ ਅਤੇ ਉਪਕਰਨਾਂ ਨੂੰ ਸ਼ਾਮਲ ਕਰਨ ਵਾਲੀ ਯੋਜਨਾ ਬਣਾਉਣ ਅਤੇ ਰਣਨੀਤੀ ਬਾਰੇ ਚਰਚਾ ਕਰਨਗੇ।” ਅਭਿਆਸ ਇੱਕ ਮੁਕਾਬਲੇ ਦੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ “ਡਰੈਗਨ ਬੈਲਟ” ਜਿੱਤਣ ਲਈ ਸਭ ਤੋਂ ਵੱਧ ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਨੇਵੀ ਦੀ ਨੁਮਾਇੰਦਗੀ ਇਸ ਸਮੇਂ ਗੁਆਮ ਵਿੱਚ ਸਥਿਤ ਦੋ ਪੀ-8 ਏ ਪੋਸੇਡਨ ਮੈਰੀਟਾਈਮ ਪੈਟਰੋਲ ਅਤੇ ਟੋਹੀ ਜਹਾਜ਼ ਵੱਲੋਂ ਕੀਤਾ ਜਾ ਰਿਹਾ ਹੈ।

Comment here