ਪਠਾਨਕੋਟ- ਅੱਜ ਸਵੇਰੇ ਇੱਥੇ ਸਖਤ ਸੁਰੱਖਿਆ ਘੇਰੇ ਵਾਲੇ ਇਲਾਕੇ ਆਰਮੀ ਕੈਂਪ ਨੇੜੇ ਇਕ ਗ੍ਰਨੇਡ ਧਮਾਕਾ ਹੋਇਆ। ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਨੇੜੇ ਹੋਏ ਇਸ ਧਮਾਕੇ ਵਿੱਚ ਬੇਸ਼ੱਕ ਕੋਈ ਜਾਨੀ ਮਾਲੀ ਨੁਕਾਸਨ ਨਹੀਂ ਹੋਇਆ, ਪਰ ਚਾਕਚੌਬੰਧ ਸੁਰੱਖਿਆ ਵਾਲੇ ਇਲਾਕੇ ਵਿੱਚ ਧਮਾਕਾ ਹੋਣ ਮਗਰੋਂ ਇੱਥੇ ਦਹਿਸ਼ਤ ਤੇ ਸਨਸਨੀ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਠਾਨਕੋਟ ਦੇ ਐੱਸਐੱਸਪੀ ਪੁਲਿਸ ਟੀਮ ਨਾਲ ਪਹੁੰਚੇ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਆਰਮੀ ਗੇਟ ‘ਤੇ ਪਹਿਰੇ ‘ਤੇ ਤੈਨਾਤ ਫ਼ੌਜੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮੋਟਰ ਸਾਈਕਲ ਸਵਾਰਾਂ ਵੱਲੋਂ ਆਰਮੀ ਦੇ ਗੇਟ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਹੋਰ ਜਾਂਚ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਨਾਲ ਹੀ ਪਠਾਨਕੋਟ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Comment here