ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪਟਿਆਲਾ ਘਟਨਾ ਦਾ ਮੁੱਖ ਮੁਲਜ਼ਮ ਹਰੀਸ਼ 14 ਦਿਨਾਂ ਨਿਆਂਇਕ ਹਿਰਾਸਤ ਚ

ਪਟਿਆਲਾ-ਇੱਥੇ ਲੰਘੇ ਦਿਨੀ ਵਾਪਰੀ ਹਿੰਸਸ ਝੜਪ ਦੇ ਮੁੱਖ ਮੁਲਜ਼ਮ ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਅਤੇ ਸ਼ੰਕਰ ਭਾਰਦਵਾਜ ਨੂੰ ਬੀਤੇ ਦਿਨ ਪੁਲਸ ਨੇ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ, ਇਸ ਦੌਰਾਨ ਅਦਾਲਤ ਨੇ ਦੋਵਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਮਾਮਲੇ ਵਿਚ ਇੱਕ ਹੋਰ ਮੁਲਜ਼ਮ ਗੱਗੀ ਪੰਡਿਤ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਕੁੱਲ ਮਿਲਾ ਕੇ 4 ਜਣਿਆਂ ਦੀ ਪੇਸ਼ੀ ਅਦਾਲਤ ਵਿਚ ਹੋਈ ਹੈ। ਹਰੀਸ਼ ਸਿੰਗਲਾ ਦੇ ਵਿਰੋਧ ਮਾਰਚ ਤੋਂ ਹਿੰਸਾ ਮਗਰੋਂ ਸ਼ਿਵ ਸੈਨਾ ਬਾਲ ਠਾਕਰੇ ਨੇ ਉਸ ਨੂੰ ਕੱਢ ਦਿੱਤਾ ਗਿਆ ਸੀ, ਤੇ ਪਾਰਟੀ ਦੇ ਸੀਨੀਅਰ ਆਗੂਆਂ  ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਰੋਸ ਮਾਰਚ ਕਢਣ ਲਈ ਪਾਰਟੀ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਦੂਜੇ ਪਾਸੇ ਸਿੰਗਲਾ ਨੇ ਪਾਰਟੀ ਦੀ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਿਰਫ ਊਧਵ ਠਾਕਰੇ ਹੀ ਕੱਢ ਸਕਦੇ ਹਨ, ਉਸ ਦਾ ਕਹਿਣਾ ਹੈ ਕਿ ਉਹ ਅੱਜ ਵੀ ਸ਼ਿਵ ਸੈਨਾ ਦਾ ਹਿੱਸਾ ਹੈ।

Comment here