ਨਵੀਂ ਦਿੱਲੀ-ਦੁਸਹਿਰਾ, ਦੀਵਾਲੀ ਆ ਰਹੇ ਨੇ, ਪਟਾਕਿਆਂ ਦੇ ਮੁਦੇ ਤੇ ਚਰਚਾ ਫੇਰ ਹੋ ਰਹੀ ਹੈ। ਦਿੱਲੀ ਚ ਤਾਂ ਸਰਕਾਰ ਨੇ ਪਟਾਕੇ ਖਰੀਦਣ ਤੇ ਵੇਚਣ ਅਤੇ ਚਲਾਉਣ ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਦੇ ’ਤੇ ਸਖਤ ਰੁਖ ਅਪਣਾਇਆ। ਕਿਹਾ ਕਿ ਪਟਾਕੇ ਬਣਾਉਣ ਵਿਚ ਜਹਿਰੀਲੇ ਰਸਾਇਣਾਂ ਦੀ ਵਰਤੋਂ ਬਾਰੇ ਸੀਬੀਆਈ ਦੀ ਰਿਪੋਰਟ ਬਹੁਤ ਗੰਭੀਰ ਹੈ। ਅਸੀਂ ਲੋਕਾਂ ਨੂੰ ਇਸ ਤਰ੍ਹਾਂ ਉਨ੍ਹਾਂ ਦੇ ਹਾਲ ’ਤੇ ਮਰਨ ਲਈ ਨਹੀਂ ਛੱਡ ਸਕਦੇ। ਬੇਰੀਅਮ ਵਰਗੇ ਖ਼ਤਰਨਾਕ ਤੱਤ ਦੀ ਵਰਤੋਂ ਘਾਤਕ ਹੈ। ਹਿੰਦੁਸਤਾਨ ਆਤਿਸ਼ਬਾਜੀ ਅਤੇ ਮਿਆਰੀ ਆਤਿਸ਼ਬਾਜੀ ਨੇ ਬੇਰੀਅਮ ਨੂੰ ਥੋਕ ਵਿਚ ਖ਼ਰੀਦਿਆ ਅਤੇ ਪਟਾਕਿਆਂ ਵਿਚ ਵਰਤਿਆ। ਪਟਾਕਿਆਂ ’ਤੇ ਲੇਬਲ ਲਗਾਉਣ ਦੇ ਮਾਮਲੇ ਵਿਚ ਵੀ ਅਦਾਲਤ ਦੇ ਆਦੇਸ਼ਾਂ ਨੂੰ ਨਜ਼ਰ ਅੰਦਾਜ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿਤਾ ਕਿ ਸੀਬੀਆਈ ਦੀ ਮੁਢਲੀ ਜਾਂਚ ਰਿਪੋਰਟ ਦੀ ਇਕ ਕਾਪੀ ਸਾਰੇ ਵਕੀਲਾਂ ਨੂੰ ਉਪਲਬਧ ਕਰਵਾਈ ਜਾਵੇ।
ਮਾਮਲੇ ਦੀ ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ।
Comment here