ਚੇਨਈ-ਤਮਿਲਨਾਡੂ ਵਿਚ ਪਟਾਕਾ ਫੈਕਟਰੀ ਵਿਚ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਤਮਿਲਨਾਡੂ ਦੇ ਸਲੇਮ ਜ਼ਿਲ੍ਹੇ ਵਿਚ ਇਕ ਨਿਜੀ ਪਟਾਕਾ ਫੈਕਟਰੀ ਵਿਚ ਵੀਰਵਾਰ ਨੂੰ ਧਮਾਕਾ ਹੋਣ ਨਾਲ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਲੋਕ ਝੁਲਸ ਗਏ। ਪੁਲਸ ਸੂਤਰਾਂ ਮੁਤਾਬਕ ਮ੍ਰਿਤਕਾਂ ਵਿਚੋਂ 2 ਦੀ ਪਛਾਣ ਨਟਸਨ (50) ਅਤੇ ਸਤੀਸ਼ ਕੁਮਾਰ (35) ਵਜੋਂ ਹੋਈ ਹੈ ਜਦਕਿ ਮ੍ਰਿਤਕ ਔਰਤ ਦੀ ਪਛਾਣ ਅਜੇ ਨਹੀਂ ਕੀਤੀ ਜਾ ਸਕੀ। ਉੱਥੇ ਹੀ ਘਟਨਾ ਵਿਚ ਝੁਲਸੇ ਵਸੰਤਾ (45), ਮੋਹਨ (38), ਮਣੀਮੇਗਾਲਾ (36), ਮਾਹੇਸ਼ਵਰੀ (32), ਪ੍ਰਭਾਕਰਨ (31) ਤੇ ਵ੍ਰਿੰਦਾ (28) ਨੂੰ ਸਲੇਮ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਜਨ ਰਾਹਤ ਫੰਡ ਤੋਂ ਹਰ ਮ੍ਰਿਤਕ ਦੇ ਪਰਿਵਾਰ ਨੂੰ 3-3 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪਟਾਕਾ ਫੈਕਟਰੀ ਧਮਾਕੇ ਦੌਰਾਨ ਤਿੰਨ ਲੋਕਾਂ ਦੀ ਮੌਤ

Comment here