ਨਵੀਂ ਦਿੱਲੀ- ਕਰੋਨਾ ਸੰਕਟ ਵਿੱਚ ਟੀਕਾਕਰਨ ਦੀ ਮੁਹਿੰਮ ਵੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਹੋਰ ਵੀ ਦਵਾਈਆਂ ਬਾਰੇ ਖੋਜ ਕਾਰਜ ਚੱਲ ਰਹੇ ਹਨ, ਇਸ ਸਭ ਦੇ ਦਰਮਿਆਨ ਭਾਰਤ ਨੇ ਬਾਇਓਟੈਕ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਕੋਵਿਡ ਬੂਸਟਰ ਡੋਜ਼ ਵਜੋਂ ਕਲੀਨੀਕਲ ਟਰਾਇਲ ਲਈ ਪ੍ਰਵਾਨਗੀ ਦੇ ਦਿੱਤੀ ਹੈ | ਦੁਨੀਆ ਦੀ ਪਹਿਲੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਕਲੀਨੀਕਲ ਟਰਾਇਲ ਦੀ ਮਨਜ਼ੂਰੀ ਕੇਂਦਰੀ ਲਾਇਸੈਂਸ ਅਥਾਰਟੀ (ਡਰੱਗ ਕੰਟਰੋਲਰ ਜਨਰਲ ਆਫ ਇੰਡੀਆ) ਵੱਲੋਂ ਦਿੱਤੀ ਗਈ ਹੈ | ਸੂਤਰਾਂ ਮੁਤਾਬਕ ਇੱਕ ਵਾਰ ਪ੍ਰਵਾਨ ਹੋਣ ਮਗਰੋਂ ਆਸਾਨੀ ਨਾਲ ਵੈਕਸੀਨ ਦੇਣ ਦੇ ਮੱਦੇਨਜ਼ਰ ਇਹ ਤਰੀਕਾ ਸਥਿਤੀ ਬਦਲਣ ਵਾਲਾ ਸਾਬਤ ਹੋਵੇਗਾ | ਦੇਸ਼ ਭਰ ਵਿੱਚ 9 ਥਾਵਾਂ ‘ਤੇ ਇਸ ਦੇ ਕਲੀਨੀਕਲ ਟਰਾਇਲ ਕਰਨ ਦੀ ਆਗਿਆ ਦਿੱਤੀ ਗਈ ਹੈ, ਜਿਸ ਵਿੱਚ ਪੰਡਿਤ ਬੀ ਡੀ ਸ਼ਰਮਾ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ ਜੀ ਆਈ ਐੱਮ), ਯੂੁ ਐੱਸ ਐੱਸ ਰੋਹਤਕ, ਹਰਿਆਣਾ, ਏਮਜ਼ ਨਵੀਂ ਦਿੱਲੀ ਅਤੇ ਏਮਜ਼ ਪਟਨਾ ਸ਼ਾਮਲ ਹਨ| ਟਰਾਇਲ ਲਈ ਮਨਜ਼ੂਰ ਕੈਂਡੀਡੇਟ ਚਿਪੈਂਜ਼ੀ ਐਡਨੋਵਾਇਰਸ ਵੈਕਟਰਡ ਕੋਵਿਡ ਵੈਕਸੀਨ (ਬੀਬੀਵੀ154) ਹੈ |
ਨੱਕ ਵਾਲੀ ਵੈਕਸੀਨ ਨੂੰ ਬੂਸਟਰ ਵਜੋਂ ਵਰਤਣ ਨੂੰ ਮਿਲੀ ਮਨਜ਼ੂਰੀ

Comment here