ਅਪਰਾਧਸਿਆਸਤਖਬਰਾਂਮਨੋਰੰਜਨ

ਨੰਗੇਪਣ ਕਾਰਨ ਰਣਵੀਰ ਸਿੰਘ ਵਿਵਾਦਾਂ ਚ

 ਕੇਸ ਦਰਜ, ਕਈ ਮੰਦਰਾਂ ਚ ਵੀ ਮਿਲਦੀ ਹੈ ਕਾਮੁਕ ਕਲਾਕਾਰੀ 
 ਮੁੰਬਈ-ਰਣਵੀਰ ਸਿੰਘ ਨੇ ਪਿਛਲੇ ਦਿਨੀਂ ਪੇਪਰ ਨਾਮ ਦੇ ਰਸਾਲੇ ਨੂੰ ਦੱਸਿਆ, ”ਮੈਂ ਹਜ਼ਾਰ ਲੋਕਾਂ ਸਾਹਮਣੇ ਨੰਗਾ ਹੋ ਸਕਦਾ ਹਾਂ, ਬਸ ਗੱਲ ਇੰਨੀ ਕੁ ਹੈ ਉਹ ਅਸਹਿਜ ਹੋ ਜਾਣਗੇ।”ਅਜਿਹਾ ਹੀ ਹੋਇਆ, ਜਦੋਂ ਉਨ੍ਹਾਂ ਨੇ ਇਸੇ ਰਸਾਲੇ ਲਈ ਨਗਨ ਤਸਵੀਰਾਂ ਖਿਚਵਾਈਆਂ। ਜਿਵੇਂ ਹੀ ਰਣਵੀਰ ਦੀਆਂ ਇਹ ਤਸਵੀਰਾਂ ਨਸ਼ਰ ਹੋਈਆਂ ਇੰਟਰਨੈਟ ਉੱਪਰ ਉਨ੍ਹਾਂ ਦੇ ਪੱਖ਼ ਅਤੇ ਵਿਰੋਧ ਵਿੱਚ ਦਲੀਲਬਾਜ਼ੀ ਹੋਣ ਲੱਗੀ। ਪੁਲਿਸ ਨੇ ਰਣਵੀਰ ਖਿਲਾਫ਼ ”ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ” ਦੇ ਇਲਜ਼ਾਮਾਂ ਤਹਿਤ ਮੁਕੱਦਮਾ ਵੀ ਦਰਜ ਕਰ ਲਿਆ। ਵੋਗ ਰਸਾਲੇ ਨੇ ਲਿਖਿਆ ਹੈ ਕਿ ਰਣਬੀਰ ਸਿੰਘ ਨੇ ਰੂੜੀਵਾਦੀ ਭਾਰਤੀ ਸਮਾਜ ਵਿੱਚ ਅਮਲੀ ਰੂਪ ਵਿੱਚ ਮਰਦਾਨਗੀ ਨਾਲ ਜੁੜੀ ਹਰ ਰੂੜੀਵਾਦੀ ਰਵਾਇਤ ਨੂੰ ਚੁਣੌਤੀ ਦਿੱਤੀ ਹੈ।ਟਫ਼ਸ ਯੂਨੀਵਰਸਿਟੀ ਤੋਂ ਲਿਟਰੇਚਰ ਅਤੇ ਸੈਕਸੂਐਲਿਟੀ ਵਿੱਚ ਪੀਐੱਚਡੀ ਕਰ ਰਹੇ ਰਾਹੁਲ ਸੇਨ ਮੁਤਾਬਕ, ” ਰਣਵੀਰ ਸਿੰਘ ਦੀਆਂ ਤਸਵੀਰਾਂ ਨਾਲ ਕੁਝ ਲੋਕਾਂ ਵਿਚ ਜੋ ਵਿਵਾਦ ਖੜ੍ਹਾ ਹੋਇਆ ਹੈ, ਉਹ ਭਾਰਤ ਦੇਸ ਦੀ ”ਜੰਗਲੀ-ਨੈਤਿਕ ਸ਼ਸ਼ੋਪੰਜ” ਹੈ।ਉਹ ਭਾਰਤ ਦੇ ਮਰਦਾਨਗੀ ਦੇ ਢਾਂਚੇ ਵਿੱਚ ਪੂਰੇ ਨਹੀਂ ਉਤਰਦੇ। ਇਸ ਨਾਲ ਕਾਫ਼ੀ ਉਤਸੁਕਤਾ ਵੀ ਪੈਦਾ ਹੁੰਦੀ ਹੈ ਅਤੇ ਬਹੁਤ ਸਾਰੇ ਪੁਰਸ਼ ਅਸਹਿਜ ਵੀ ਮਹਿਸੂਸ ਕਰਦੇ ਹਨ।”
ਭਾਰਤ ਦੇ ਕਈ ਛੋਟੇ ਕਸਬਿਆਂ ਦੇ ਮੰਦਰਾਂ ਵਿੱਚ ਕਾਮੁਕ ਕਲਾਕਾਰੀ ਦੇਖਣ ਨੂੰ ਮਿਲ ਜਾਂਦੀ ਹੈ।ਔਰਤ ਮਰਦ ਦੇ ਜਿਣਸੀ ਸੰਬੰਧਾਂ ਬਾਰੇ ਦੁਨੀਆਂ ਦੀ ਪਹਿਲੀ ਲਿਖਤੀ ਕਿਤਾਬ ਕਾਮਸੂਤਰ, ਭਾਰਤ ਵਿੱਚ ਲਿਖੀ ਗਈ ਸੀ।ਮਾਡਲ ਅਤੇ ਅਦਾਕਾਰਾ ਪ੍ਰੋਤਿਮਾ ਬੇਦੀ ਨੇ ਸਾਲ 1974 ਵਿੱਚ ਇੱਕ ਫ਼ਿਲਮ ਰਸਾਲੇ ਲਈ ਬੰਬਈ ਦੇ ਸਮੁੰਦਰੀ ਕੰਢੇ ਉੱਪਰ ਤਸਵੀਰਾਂ ਖਿਚਵਾਈਆਂ ਸਨ। ਭਾਰਤ ਵਿੱਚ ਨਗਨਤਾ ਕੋਈ ਅਸਾਧਾਰਨ ਨਹੀਂ ਹੈ। ਕੁੰਭ ਮੇਲੇ ਉੱਪਰ ਹਜ਼ਾਰਾਂ ਨਾਂਗਾ ਸਾਧੂ ਦੇਸ ਦੇ ਕੋਨੇ-ਕੋਨੇ ਤੋਂ ਇਸ਼ਨਾਨ ਕਰਨ ਪਹੁੰਚਦੇ ਹਨ।ਮੈਸਕੂਲਰ ਇੰਡੀਆ ਕਿਤਾਬ ਦੇ ਲੇਖਕ ਮਿਸ਼ੇਲ ਬਾਸ ਮੁਤਾਬਕ ਇੰਸਟਾਗ੍ਰਾਮ ਅਤੇ ਟਿੱਕਟੌਕ ਅਜਿਹੇ ਭਾਰਤੀ ਮਰਦਾਂ ਦੀਆਂ ਤਸਵੀਰਾਂ ਨਾਲ ਭਰੇ ਪਏ ਹਨ, ਜੋ ਕਾਮੁਕ ਅੰਦਾਜ਼ ਵਿੱਚ ਨਾ ਮਾਤਰ ਕੱਪੜਿਆਂ ਵਿੱਚ ਆਪਣੇ ਸਰੀਰ ਦਾ ਮੁਜ਼ਾਹਰਾ ਕਰਦੇ ਹਨ।ਉਨ੍ਹਾਂ ਵਿੱਚੋਂ ਕੁਝ ਦੇ ਤਾਂ ਨਾ ਸਿਰਫ਼ ਹਜ਼ਾਰਾਂ ਵਿੱਚ ਸਗੋਂ ਲੱਖਾਂ ਵਿੱਚ ਫੌਲੋਵਰ ਹਨ।
ਭਾਰਤ ਦੀ ਉੱਘੀ ਨਾਵਲਕਾਰ ਅਤੇ ਕਾਲਮ ਨਵੀਸ ਸ਼ੋਭਾ ਡੇਅ ਕਹਿੰਦੇ ਹਨ, ”ਮੈਨੂੰ ਇਹ ਬਹਿਸ ਸਮਝ ਨਹੀਂ ਆਉਂਦੀ। ਨਗਨਤਾ ਭਾਰਤ ਵਿੱਚ ਨਵਾਂ ਮੁੱਦਾ ਨਹੀਂ ਹੈ। ਰਣਵੀਰ ਸਿੰਘ ਦੇ ਕੇਸ ਵਿੱਚ (ਇਹ) ਉਨ੍ਹਾਂ ਦਾ ਸਰੀਰ ਹੈ ਤੇ ਉਨ੍ਹਾਂ ਦੀ ਚੋਣ ਹੈ।”
ਭਾਰਤ ਵਿੱਚ ਨਗਨਤਾ ਦੇ ਮਸਲੇ ਉੱਪਰ ਟੀਵੀ ਲੜੀਵਾਰਾਂ ਅਤੇ ਫਿਲਮਾਂ ਦੇ ਸੈਟਾਂ ਦੀ ਤੋੜਭੰਨ ਹੋ ਜਾਂਦੀ ਹੈ। ਰਣਵੀਰ ਸਿੰਘ ਨਗਨ ਤਸਵੀਰਾਂ ਖਿਚਵਾਉਣ ਵਾਲੇ ਪਹਿਲੇ ਅਦਾਕਾਰ ਨਹੀਂ ਹਨ।ਸਾਲ 1995 ਵਿੱਚ ਮਿਲਿੰਦ ਸੋਮਨ ਅਤੇ ਮਧੂ ਸਪਰੇ ਨੇ ਬੂਟਾਂ ਦੀ ਇੱਕ ਮਸ਼ਹੂਰੀ ਲਈ ਆਪਣੇ ਦੁਆਲੇ ਪਾਈਥਨ ਸੱਪ (ਸਰਾਲ) ਵਲੇਟ ਕੇ ਤਸਵੀਰਾਂ ਖਿਚਵਾਈਆਂ ਸਨ। ਦੋਵਾਂ ਅਦਾਕਾਰਾਂ ਖਿਲਾਫ਼ ਨੰਗੇਜ ਦਾ ਮੁਕੱਦਮਾ 14 ਸਾਲ ਅਦਾਲਤਾਂ ਵਿੱਚ ਚਲਦਾ ਰਿਹਾ।ਬਰਾਂਡ ਸਟੈਰੈਟਿਜਿਸਟ ਅੰਬੀ ਪਰਮੇਸ਼ਵਰਨ ਦੱਸਦੇ ਹਨ,”ਜਦੋਂ ਤੱਕ ਉਨ੍ਹਾਂ ਦੋਵਾਂ ਨੂੰ ਇਸ ਵਿੱਚੋਂ ਬਰੀ ਕੀਤਾ ਗਿਆ ਉਦੋਂ ਤੱਕ ਮਧੂ ਸਪਰੇ ਦੇਸ ਛੱਡ ਚੁੱਕੇ ਸਨ ਤੇ ਬੂਟਾਂ ਦੀ ਕੰਪਨੀ ਦੇਸ ਵਿੱਚੋਂ ਆਪਣਾ ਕਾਰੋਬਾਰ ਬੰਦ ਕਰਕੇ ਜਾ ਚੁੱਕੀ ਸੀ ਅਤੇ ਕੋਈ ਨਹੀਂ ਜਾਣਦਾ ਕਿ ਪਾਈਥਨ ਸੱਪ ਦਾ ਕੀ ਬਣਿਆ।”
ਮੁੰਬਈ ਦੀ ਮਸ਼ਹੂਰੀਆਂ ਦੇ ਸਟੈਂਡਰਡਜ਼ ਬਾਰੇ ਸੰਸਥਾ ਨੂੰ ਫਾਹਸ਼ ਮਸ਼ਹੂਰੀਆਂ ਬਾਰੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ।ਪਿਛਲੇ ਸਾਲ ਨਵੰਬਰ ਵਿੱਚ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਜੋ ਕਿ ਔਰਤਾਂ ਦੇ ਅੰਦਰੂਨੀ ਕੱਪੜਿਆਂ ਦੇ ਦਿਖਾਵੇ ਬਾਰੇ ਸਨ।ਇੱਕ ਇਸ਼ਤਿਹਾਰ ਵਿੱਚ ਦੋ ਕੁੜੀਆਂ ਆਪਣੀਆਂ ਟੀ-ਸ਼ਰਟ ਇੱਕ-ਦੂਜੀ ਨੂੰ ਆਪਣੇ ਅੰਦਰੂਨੀ ਕੱਪੜੇ ਦਿਖਾਉਣ ਲਈ ਲਾਹ ਰਹੀਆਂ ਸਨ। ਹਾਲਾਂਕਿ ਇਹ ਦੋਵੇਂ ਸ਼ਿਕਾਇਤਾਂ ਰੱਦ ਕਰ ਦਿੱਤੀਆਂ ਗਈਆਂ। ਦੋ ਸਾਲ ਪਹਿਲਾਂ ਚੇਨੱਈ ਦੇ ਫੋਟੋਗ੍ਰਾਫ਼ਰ ਵੈਂਕਟ ਰਾਮ ਵੀ ਅਜਿਹੀ ਸ਼ਸ਼ੋਪੰਜ ਕਾਰਨ ਖੜ੍ਹੇ ਹੋਏ ਵਿਵਾਦ ਵਿੱਚ ਫ਼ਸ ਗਏ ਸਨ।ਉਨ੍ਹਾਂ ਨੇ ਇੱਕ ਟੈਟੂ ਕਲਾਕਾਰ ਦੀ ਨਗਨ ਤਸਵੀਰ ਖਿੱਚੀ ਸੀ। ਉਨ੍ਹਾਂ ਨੇ ਇਹ ਤਸਵੀਰ ਬੌਡੀ ਪੌਜ਼ਿਟੀਵਿਟੀ (ਸਰੀਰ ਪ੍ਰਤੀ ਹਾਂਮੁਖੀ ਹੋਣ ਦੀ ਭਾਵਨਾ) ਨਾਲ ਜੁੜੀ ਲਹਿਰ ਤਹਿਤ ਖਿੱਚੀ ਸੀ, ਕਿ ਸਰੀਰ ਜਿਹੋ-ਜਿਹਾ ਵੀ ਹੋਵੇ ਉਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਹਿੰਮਤ ਜੁਟਾਈ ਅਤੇ ਤਸਵੀਰ ਇੰਸਟਾਗ੍ਰਾਮ ਉੱਪਰ ਪੋਸਟ ਕਰ ਦਿੱਤੀ, ਜਿੱਥੇ ਉਨ੍ਹਾਂ ਦੇ ਨੱਬੇ ਹਜ਼ਾਰ ਫੌਲੋਵਰ ਸਨ।ਰਾਮ ਦੱਸਦੇ ਹਨ, ”ਜ਼ਿਆਦਾਤਰ ਨੇ ਇਸ ਨੂੰ ਪਸੰਦ ਕੀਤਾ। ਦੂਸਰੇ ਜ਼ਿਆਦਾ ਖੁਸ਼ ਨਹੀਂ ਸਨ। ਉਨ੍ਹਾਂ ਨੇ ਕਿਹਾ ਅਸੀਂ ਤੁਹਾਡੀ ਇੱਜ਼ਤ ਕਰਦੇ ਸੀ ਤੁਸੀਂ ਅਜਿਹਾ ਕਿਵੇਂ ਕੀਤਾ?”ਫਿਰ ਕੁਝ ਅਜੀਬ ਹੋਇਆ ਉਨ੍ਹਾਂ ਦੇ ਦੋ ਹਜ਼ਾਰ ਫੌਲੋਵਰ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਅਤੇ ਅੱਠ ਹਜ਼ਾਰ ਨਵੇਂ ਬਣ ਗਏ, ਉਹ ਵੀ ਸਿਰਫ਼ ਇੱਕ ਦਿਨ ਵਿੱਚ।’ਇਹ ਇਕ ਸੁਨਾਮੀ ਵਾਂਗ ਸੀ ਕਿ ਲੋਕਾਂ ਮੈਨੂੰ ਫੈਲੌ ਕਰ ਸਨ ਤੇ ਕਈ ਅਨਫੌਲੋ ਕਰ ਰਹੇ ਸਨ। ਜ਼ਿਆਦਾ ਲੋਕ ਫ਼ੌਲੋ ਕਰ ਰਹੇ ਸਨ। ਅਲੱੜ੍ਹ ਤਾਂ ਬੇਹੱਦ ਪ੍ਰਸ਼ੰਸਾ ਕਰ ਰਹੇ ਸਨ। ਇਹ ਇੱਕ ਉਲਝਾਅ ਦੇਣ ਵਾਲਾ ਅਨੁਭਵ ਸੀ।”
ਕਿਸ ਕਾਨੂੰਨ ਤਹਿਤ ਦਰਜ ਹੋਇਆ ਹੈ ਮਾਮਲਾ
 ਰਣਵੀਰ ਸਿੰਘ ਖ਼ਿਲਾਫ਼ ਮੁੰਬਈ ਪੁਲਿਸ ਵੱਲੋਂ ਸੈਕਸ਼ਨ 292, 293, 509 ਅਤੇ ਇਨਫਰਮੇਸ਼ਨ ਟੈਕਨਾਲੋਜੀ ਦੇ ਸੈਕਸ਼ਨ 67ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਇਹ ਮਾਮਲਾ ਚੈਂਬੂਰ ਪੁਲੀਸ ਸਟੇਸ਼ਨ ਥਾਣੇ ਵਿਖੇ ਦਰਜ ਕੀਤਾ ਗਿਆ। ਮੁੰਬਈ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਰਣਵੀਰ ਸਿੰਘ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਦਾ ਟੀਚਾ ਪੈਸੇ ਕਮਾਉਣਾ ਹੈ ਪਰ ਇਸ ਨਾਲ ਛੋਟੇ ਬੱਚਿਆਂ ਅਤੇ ਜਵਾਨ ਲੋਕਾਂ ਦੇ ਮਨਾਂ ਉਪਰ ਗ਼ਲਤ ਅਸਰ ਪੈ ਸਕਦਾ ਹੈ।ਸੈਕਸ਼ਨ 292 ਅਸ਼ਲੀਲ ਕਿਤਾਬਾਂ ਦੀ ਵਿਕਰੀ, ਸੈਕਸ਼ਨ 293 ਅਸ਼ਲੀਲ ਚੀਜ਼ਾਂ ਰਾਹੀਂ ਜਵਾਨ ਲੋਕਾਂ ਨੂੰ ਪ੍ਰਭਾਵਿਤ ਕਰਨ ਬਾਰੇ, 509 ਕਿਸੇ ਇਸ਼ਾਰੇ, ਕੰਮ ਜਾਂ ਸ਼ਬਦਾਂ ਰਾਹੀਂ ਔਰਤਾਂ ਦੀ ਇੱਜ਼ਤ ਨੂੰ ਢਾਅ ਲਗਾਉਣ ਦੇ ਇਲਜ਼ਾਮਾਂ ਤਹਿਤ ਲਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਨਫਰਮੇਸ਼ਨ ਟੈਕਨਾਲੋਜੀ ਦਾ ਸੈਕਸ਼ਨ 67 ਇਲੈਕਟ੍ਰਾਨਿਕ ਤਰੀਕੇ ਨਾਲ ਅਸ਼ਲੀਲ ਚੀਜ਼ਾਂ ਨੂੰ ਫੈਲਾਉਣ ਦੇ ਇਲਜ਼ਾਮਾਂ ਨਾਲ ਸਬੰਧਿਤ ਹੈ।ਭਾਰਤੀ ਦੰਡ ਸੰਹਿਤਾ ਦੇ ਸੈਕਸ਼ਨ 294 ਤਹਿਤ ਅਸ਼ਲੀਲਤਾ ਖ਼ਿਲਾਫ਼ ਸਜ਼ਾ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਤਿੰਨ ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ।

Comment here