ਖਬਰਾਂਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਨੌਜਵਾਨ ਨੇ ਹਾਂਗਕਾਂਗ ਹਾਈਕੋਰਟ ਵਿਚ ਬਤੌਰ ਸਾਲਿਸਟਰ ਸਹੁੰ ਚੁੱਕੀ

ਹਾਂਗਕਾਂਗ-ਹਾਂਗਕਾਂਗ ਵਸਦੇ ਸਿੱਖ ਭਾਈਚਾਰੇ ਦੇ ਲਈ ਉਹ ਪਲ ਮਾਣ ਅਤੇ ਖੁਸ਼ੀ ਭਰਪੂਰ ਬਣ ਗਏ ਜਦੋਂ 25 ਸਾਲਾਂ ਪੰਜਾਬੀ ਨੌਜਵਾਨ ਸਾਜਨਦੀਪ ਸਿੰਘ ਵਲੋਂ ਬਤੌਰ ਸਾਲਿਸਟਰ ਹਾਂਗਕਾਂਗ ਦੀ ਹਾਈਕੋਰਟ ’ਚ ਸਹੁੰ ਚੁੱਕੀ ਗਈ। ਸਾਜਨਦੀਪ ਸਿੰਘ ਵਲੋਂ ਆਪਣੇ ਵੱਡੇ ਭਰਾ ਡਾ. ਸੁਖਜੀਤ ਸਿੰਘ (ਜੋ ਕਿ ਹਾਂਗਕਾਂਗ ਦੇ ਪਹਿਲੇ ਅੰਮ੍ਰਿਤਧਾਰੀ ਡਾਕਟਰ ਹਨ) ਤੋਂ ਪ੍ਰੇਰਿਤ ਹੋ ਕੇ ਸਿੱਖੀ ਸਰੂਪ ਧਾਰਨ ਕੀਤਾ ਗਿਆ ਹੈ। ਸਾਜਨਦੀਪ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਪੱਟੀ ਹਾਂਗਕਾਂਗ ਜੇਲ੍ਹ ਵਿਭਾਗ ਵਿਚ ਬਤੌਰ ਨਰਸਿੰਗ ਇੰਸਪੈਕਟਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਮਾਤਾ ਹਰਪ੍ਰੀਤ ਕੌਰ ਭਾਰਤੀ ਬੈਂਕ ਦੇ ਕਰਮਚਾਰੀ ਹਨ। ਸਾਜਨਦੀਪ ਸਿੰਘ ਪੰਜਾਬ ਤੋਂ ਤਰਨ ਤਾਰਨ ਦੇ ਪੱਟੀ ਇਲਾਕੇ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਦੇ ਦਾਦਾ ਸਵ. ਪ੍ਰੀਤਮ ਸਿੰਘ ਪੱਟੀ ਅਤੇ ਦਾਦੀ ਮਹਿੰਦਰ ਕੌਰ 1960 ਤੋਂ ਪੰਜਾਬ ਤੋਂ ਆ ਕੇ ਹਾਂਗਕਾਂਗ ਵਸ ਗਏ ਸਨ। ਹਾਂਗਕਾਂਗ ਵਸਦੇ ਭਾਈਚਾਰੇ ਵਲੋਂ ਸਾਜਨਦੀਪ ਸਿੰਘ ਦੀ ਪ੍ਰਾਪਤੀ ’ਤੇ ਪਰਿਵਾਰ ਨੂੰ ਵਧਾਈਆਂ ਭੇਜ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

Comment here