ਅਪਰਾਧਖਬਰਾਂ

ਨੌਜਵਾਨ ਨੂੰ ਨੰਗਾ ਕਰਕੇ ਕੁੱਟਿਆ, ਪਿਸ਼ਾਬ ਪਿਲਾਇਆ, ਵੀਡੀਓ ਕੀਤੀ ਵਾਇਰਲ

ਕੇਸ ਚ ਪੰਜ ਅਕਾਲੀ ਵਰਕਰ ਨਾਮਜ਼ਦ

ਅੰਮ੍ਰਿਤਸਰ – ਇੱਥੇ ਪੁਲੀਸ ਨੇ ਇੱਕ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਨੰਗਾ ਕਰ ਕੇ ਕੁੱਟਮਾਰ ਕਰਨ, ਉਸ ਨੂੰ ਪੇਸ਼ਾਬ ਪਿਲਾਉਣ ਅਤੇ ਉਸ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੋ ਜੁਲਾਈ ਨੂੰ ਵਾਪਰੀ ਸੀ , ਸ਼ਰਮ ਕਾਰਨ ਉਹ ਚੁੱਪ ਰਿਹਾ, ਪਰ ਬੀਤੇ ਦਿਨ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੀੜਤ ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਰੰਜ਼ਸ਼ ਦੇ ਚਲਦਿਆਂ ਦੋ ਜੁਲਾਈ ਦੀ ਸਵੇਰ ਨੂੰ ਦੋ ਅਕਾਲੀ ਸਮਰਥਕ ਉਸ ਨੂੰ ਕਾਰ ਵਿਚ ਜਬਰੀ ਬਿਠਾ ਕੇ ਲੈ ਗਏ। ਕਾਰ ਵਿੱਚ ਉਸ ਦੀ ਕੁੱਟਮਾਰ ਕੀਤੀ ਗਈ। ਫੇਰ ਇਕ ਘਰ ਚ ਲਿਜਾ ਕੇ ਪਿਸਤੌਲ ਦਿਖਾ ਕੇ ਉਸ ਨੂੰ ਨੰਗਾ ਕਰ ਦਿੱਤਾ ਗਿਆ ਅਤੇ ਉਸ ਦੀ ਵੀਡੀਓ ਬਣਾਈ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਮਗਰੋਂ ਉਸ ਨੂੰ ਕੱਪੜੇ ਦੇ ਦਿੱਤੇ ਗਏ ਅਤੇ ਕੁੱਟਮਾਰ ਕਰਦਿਆਂ ਦੀ ਇੱਕ ਹੋਰ ਵੀਡੀਓ ਬਣਾਈ ਗਈ। ਤੇ ਹੁਣ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਪੁਲੀਸ ਨੇ ਇਸ ਮਾਮਲੇ ਚ ਪੰਜ ਮੁਲਜਮਾਂ ਤੇ ਕੇਸ ਦਰਜ ਕੀਤੇ ਹਨ, ਜੋ ਅਕਾਲੀ ਸਮਰਥਕ ਦੱਸੇ ਜਾ ਰਹੇ ਹਨ।

Comment here