ਗਿਲਗਿਤ-ਅਪਰਾਧੀਆਂ ਦੇ ਗੜ ਬਣੇ ਹੋਏ ਪਾਕਿਸਤਾਨ ਦੇ ਗਿਲਗਿਤ ਵਿਚ ਇਕ ਨੌਜਵਾਨ ਨੂੰ ਅਗਵਾ ਕਰਕੇ ਉਸ ’ਤੇ ਤਸ਼ੱਦਦ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਦੋਸ਼ ਵਿਚ ਅੱਤਵਾਦ ਰੋਕੂ ਅਦਾਲਤ ਨੇ 5 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਦੋਸ਼ੀਆਂ ਨੇ 13 ਅਪ੍ਰੈਲ 2020 ਨੂੰ ਦਾਨਯੋਰ ਦੇ ਹਰਮੋਸ਼ ਨਿਵਾਸੀ ਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਸੀ ਅਤੇ ਉਸ ਦਾ ਮੋਬਾਇਲ ਫੋਨ ਅਤੇ ਉਸ ਕੋਲੋਂ 50,000 ਰੁਪਏ ਮੁੱਲ ਦੇ ਕੀਮਤੀ ਪੱਥਰ ਵੀ ਖੋਹ ਲਏ ਸਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਗਈ ਸੀ। ਪੰਜਾਂ ਦੋਸ਼ੀਆਂ ਖ਼ਿਲਾਫ਼ ਦਾਨਯੋਰ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਦੋਸ਼ੀਆਂ ਦੀਆਂ ਸੰਪਤੀਆਂ ਨੂੰ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।
ਨੌਜਵਾਨ ਨੂੰ ਅਗਵਾ ਕਰਕੇ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ-ਪੰਜ ਨੂੰ ਮੌਤ ਦੀ ਸਜ਼ਾ

Comment here