ਅਪਰਾਧਸਿਆਸਤਖਬਰਾਂਮਨੋਰੰਜਨ

ਨੌਜਵਾਨਾਂ ਦੇ ਜ਼ਿਹਨ ਗੰਦੇ ਨਾ ਕਰੋ-ਸੁਪਰੀਮ ਕੋਰਟ ਦੀ ਏਕਤਾ ਨੂੰ ਝਾੜ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੈੱਬ ਲੜੀ ‘ਟਿ੍ਰਪਲ ਐਕਸ’ ਵਿਚ ਇਤਰਾਜ਼ਯੋਗ ਸਮੱਗਰੀ ਪਰੋਸਣ ਲਈ ਨਿਰਮਾਤਾ ਏਕਤਾ ਕਪੂਰ ਨੂੰ ਕਾਫੀ ਝਾੜ ਪਾਈ। ਉਹ ਏਕਤਾ ਕਪੂਰ ਵੱਲੋਂ ਉਸ ਦੀ ਗਿ੍ਰਫਤਾਰੀ ਦੇ ਜਾਰੀ ਹੋਏ ਵਾਰੰਟਾਂ ਖਿਲਾਫ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਏਕਤਾ ਕਪੂਰ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਓਟੀਟੀ ਪਲੈਟਫਾਰਮ ਏ ਐੱਲ ਟੀ ਬਾਲਾਜੀ ’ਤੇ ਰਿਲੀਜ਼ ਕੀਤੀ ਵੈੱਬ ਲੜੀ ’ਚ ਸੈਨਿਕਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ।
ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀ ਟੀ ਰਵੀਕੁਮਾਰ ਦੀ ਬੈਂਚ ਨੇ ਕਿਹਾਕੁਝ ਕਰਨਾ ਹੋਵੇਗਾ। ਤੁਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਦੂਸ਼ਤ ਕਰ ਰਹੇ ਹੋ। ਇਹ ਸਾਰਿਆਂ ਲਈ ਉਪਲਬਧ ਹੈ। ਓ ਟੀ ਟੀ (ਓਵਰ ਦਿ ਟੌਪ) ’ਤੇ ਸਮੱਗਰੀ ਸਾਰਿਆਂ ਲਈ ਉਪਲਬਧ ਹੈ। ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਬਦਲ ਮੁਹੱਈਆ ਕਰਵਾ ਰਹੇ ਹੋ? ਉਹ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਦੂਸ਼ਤ ਕਰ ਰਹੀ ਹੈ।

Comment here