ਅਪਰਾਧਸਿਆਸਤਖਬਰਾਂਦੁਨੀਆ

ਨੌਕਰੀਆਂ ਦੇ ਝੂਠੇ ਵਾਅਦਿਆਂ ’ਤੇ ਪਾਕਿ ਸਰਕਾਰ ਘਿਰੀ, ਪ੍ਰਦਰਸ਼ਨ ਜਾਰੀ

ਇਸਲਾਮਾਬਾਦ-ਪਾਕਿਸਤਾਨ ਵਿਚ ਇਕ ਕਰੋੜ ਨੌਕਰੀਆਂ ਦਾ ਦਾਅਵਾ ਕਰਨ ਵਾਲੀ ਇਮਰਾਨ ਖਾਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਵਿਰੋਧ ਪਾਕਿਸਤਾਨ ਦੇ ਜਮਾਤ-ਏ-ਇਸਲਾਮੀ ਨੇ ਦੇਸ਼ ਵਿਚ ਵੱਧਦੀ ਮਹਿੰਗਾਈ ਅਤੇ ਬੇਰੋਜ਼ਗਾਰੀ ਸਬੰਧੀ ਇਮਰਾਨ ਖਾਨ ਦੇ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿਚ ਕਈ ਬੇਰੋਜ਼ਗਾਰ ਨੌਜਵਾਨ ਵੀ ਸ਼ਾਮਲ ਹੋਏ। ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਜਮਾਤ-ਏ-ਇਸਲਾਮੀ (ਜੇ. ਆਈ.) ਦੇ ਆਮੀਰ ਸਿਰਾਜੁਲ ਹੱਕ ਨੇ ਕੀਤੀ ਸੀ। ਉਨ੍ਹਾਂ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਸਰਕਾਰ ਦੇ ਉਨ੍ਹਾਂ ਵਾਅਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਪੂਰਾ ਕਰਨ ਵਿਚ ਉਹ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ’ਤੇ ਇਹ ਵੀ ਦੋਸ਼ ਲਗਾਇਆ ਕਿ ਪਾਕਿਸਤਾਨ ਵਿਚ ਗਰੀਬ ਅਤੇ ਅਮੀਰ ਵਰਗਾਂ ਲਈ ਇਨਸਾਫ ਦੇ ਵੱਖ-ਵੱਖ ਮਾਪਦੰਡ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਸਲਾਮਾਬਾਦ ਵਿਚ ਕੰਸਟੀਚਿਊਸ਼ਨ ਐਵਨਿਊ ਦੇ ਸਾਹਮਣੇ ਆਉਣ ਵਾਲੀਆਂ ਉੱਚੀਆਂ ਇਮਾਰਤਾਂ ਨੂੰ ਨਿਯਮਿਤ ਕੀਤਾ ਜਾ ਸਕਦਾ ਹੈ ਤਾਂ ਕਰਾਚੀ ਦੇ ਨਸਲਾ ਟਾਵਰ ਨੂੰ ਲੈ ਕੇ ਅਜਿਹਾ ਹੀ ਕਿਉਂ ਨਹੀਂ ਕੀਤਾ ਜਾ ਸਕਦਾ। ਅਜਿਹਾ ਇਸ ਲਈ ਹੈ ਕਿਉਂਕਿ ਇਸਲਾਮਾਬਾਦ ਦੇ ਟਾਵਰ ਵਿਚ ਲਗਜ਼ਰੀ ਫਲੈਟਾਂ ਦਾ ਮਾਲਕਾਣਾ ਹੱਕ ਕੁਲੀਨ ਵਰਗ ਦੇ ਲੋਕਾਂ ਕੋਲ ਹੈ। ਸਿਰਾਜੁਲ ਹੱਕ ਨੇ ਕਿਹਾ ਕਿ ਸੱਤਾਧਿਰ ਪਾਰਟੀ ਨੇ 2018 ਵਿਚ ਆਮ ਚੋਣਾਂ ਵਿਚ ਧੋਖਾਧੜੀ ਨਾਲ ਜਿੱਤ ਹਾਸਲ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਮੌਜੂਦਾ ਰਾਜ ਦਾ ਸਮਰਥਨ ਕਰਨ ਵਾਲਿਆਂ ਨੂੰ ਪੂਰਾਣੀ ਰਣਨੀਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

Comment here