ਅਪਰਾਧਸਿਆਸਤਖਬਰਾਂ

ਨੋਨੀ ਮਾਨ ਤੇ ਕੇਸ ਦਰਜ, ਇਰਾਦਾ ਏ ਕਤਲ ਦੀ ਲਾਈ ਧਾਰਾ

ਫਿਰੋਜ਼ਪੁਰ ਚ ਕਿਸਾਨਾਂ ਨਾਲ ਝੜਪ ਦਾ ਮਾਮਲਾ

ਫਿਰੋਜ਼ਪੁਰ- ਇੱਥੇ ਲੰਘੇ ਦਿਨ ਅਕਾਲੀ ਨੇਤਾ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਾਫਲੇ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ, ਇਸ ਦੌਰਾਨ ਅਕਾਲੀ ਉਮੀਦਵਾਰ ਖਿਲਾਫ਼ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ਤੇ ਕੁਝ ਕਿਸਾਨ ਬੋਨਟ ਤੇ ਚੜ ਗਏ ਸੀ, ਤੇ ਗੱਡੀ ਦੀ ਕਿਸਾਨਾਂ ਵਲੋਂ ਭੰਨਤੋੜ ਵੀ ਕੀਤੀ ਗਈ, ਚਾਲਕ ਨੇ ਓਸੇ ਤਰਾਂ ਗੱਡੀ ਤੋਰ ਲਈ, ਤਾਂ ਦੋਸ਼ ਲੱਗੇ ਕਿ ਕਿਸਾਨਾਂ ਨੂੰ ਦਰੜਨ ਦੀ ਨੀਅਤ ਨਾਲ ਅਜਿਹਾ ਕੀਤਾ ਗਿਆ, ਇਸ ਮਾਮਲੇ ਚ ਨੋਨੀ ਮਾਨ ਅਤੇ ਉਨ੍ਹਾਂ ਦੇ ਡ੍ਰਾਈਵਰ ਖਿਲਾਫ ਮਾਮਲਾ ਦਰਜ ਹੋਇਆ। ਇਰਾਦਾ ਕਤਲ ਸਮੇਤ ਕਈ ਹੋਰ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਹੋਈ ਹੈ।  ਆਪਣੇ ਪ੍ਰੈਸ ਬਿਆਨ ਵਿੱਚ, ਸੰਯੁਕਤ ਕਿਸਾਨ ਮੋਰਚਾ ਨੇ ਦੋਸ਼ ਲਾਇਆ ਕਿ ਕਿਸਾਨਾਂ ਉੱਤੇ ਗੋਲੀਬਾਰੀ ਕੀਤੀ ਗਈ ਅਤੇ ਪੰਜ ਕਿਸਾਨਾਂ ਨੂੰ ਅਕਾਲੀ ਆਗੂਆਂ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਐਸਕੇਐਮ ਨੇ ਦਾਅਵਾ ਕੀਤਾ ਕਿ ਜਦੋਂ ਕਿਸਾਨਾਂ ਨੇ ਅਕਾਲੀ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਆਗੂ ਵਰਦੇਵ ਸਿੰਘ ਮਾਨ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਆਪਣੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਵਰਦੇਵ ਸਿੰਘ ਮਾਨ ਉਰਫ਼ ਨੋਨੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਖ਼ੁਦ ਬਚ ਗਿਆ ਕਿਉਂਕਿ ਕਿਸਾਨਾਂ ਦੀ ਆੜ ਵਿੱਚ ਕੁਝ ਕਾਂਗਰਸੀਆਂ ਨੇ ਉਸ ’ਤੇ ਗੋਲੀਆਂ ਚਲਾ ਕੇ ਉਸ ਦੀ ਗੱਡੀ ’ਤੇ ਹਮਲਾ ਕਰ ਦਿੱਤਾ।

Comment here