ਅਪਰਾਧਸਿਆਸਤਖਬਰਾਂਦੁਨੀਆ

ਨੋਟ ਦੀ ਛੱਡੋ, ਮੈੰ ਤਾਂ ਨੰਗੇ ਪੈਰੀਂ ਭੱਜਿਆ ਹਾਂ- ਅਸ਼ਰਫ ਗਨੀ

ਕਾਬੁਲ- ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨ ਦੇ ਡਰ ਤੋਂ ਮੁਲਕ ਛੱਡ ਕੇ ਚਲੇ ਗਏ। ਉਹਨਾਂ ਉਤੇ ਦੋਸ਼ ਲੱਗ ਰਹੇ ਹਨ ਕਿ ਉਹ ਮੁਸੀਬਤ ਵਿੱਚ ਆਪਣੇ ਲੋਕਾਂ ਨੂੰ ਇਕੱਲਿਆਂ ਛੱਡ ਗਏ।  ਯੂਏਈ ‘ਚ ਸ਼ਰਨ ਲੈਣ ਨੂੰ ਮਜ਼ਬੂਰ ਹੋਏ ਅਸ਼ਰਫ ਗਨੀ ਨੇ ਫੇਸਬੁੱਕ ‘ਤੇ ਵੀਡੀਓ ਸ਼ੇਅਰ ਕਰ ਕੇ  ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ, ‘ਮੈਂ ਕਾਬੁਲ ‘ਚ ਰੁਕਦਾ ਤਾਂ ਕਿਤੇ ਜ਼ਿਆਦਾ ਖ਼ੂਨ ਖਰਾਬਾ ਹੁੰਦਾ। ਇਕ ਰਾਸ਼ਟਰਪਤੀ ਨੂੰ ਤੁਸੀਂ ਚੌਰਾਹੇ ‘ਚ ਫਾਂਸੀ ‘ਤੇ ਲਟਕਾ ਦਿੰਦੇ।

ਆਪਣੇ ਨਾਲ ਸਰਕਾਰੀ ਖਜ਼ਾਨਾ ਲੈ ਜਾਣ ਦੇ ਦੋਸ਼ਾਂ ‘ਤੇ ਉਨ੍ਹਾਂ ਕਿਹਾ ਕਿ ਉਹ ਜੁੱਤੇ ਵੀ ਨਹੀਂ ਪਹਿਨ ਸਕੇ, ਆਪਣੇ ਨਾਲ ਨੋਟਾਂ ਦੇ ਬੰਡਲ ਕੀ ਲੈ ਕੇ ਜਾਂਦੇ। ਗਨੀ ਨੇ ਕਿਹਾ, ‘ਮੈਂ ਇਕ ਜੋੜੀ ਕਪੱੜੇ, ਇਕ ਬਣੈਨ ਤੇ ਪਾਈ ਹੋਈ ਸੈਂਡਲ ਨਾਲ ਅਫਗਾਨਿਸਤਾਨ ਛੱਡਣ ਨੂੰ ਮਜਬੂਰ ਹੋਇਆ ਹਾਂ। ਮੈਨੂੰ ਅਜਿਹੀ ਸਥਿਤੀ ‘ਚ ਕੱਢਿਆ ਗਿਆ ਸੀ ਜਿੱਥੇ ਮੈਂ ਆਪਣੇ ਜੁੱਤੇ ਵੀ ਨਹੀਂ ਪਾ ਸਕਿਆ ਸੀ। ਇਸ ਦੌਰਾਨ ਮੇਰੇ ‘ਤੇ ਦੋਸ਼ ਲਾਇਆ ਗਿਆ ਕਿ ਮੇਰੇ ਵੱਲੋਂ ਪੈਸੇ ਟਰਾਂਸਫਰ ਕੀਤੇ ਗਏ ਹਨ, ਇਹ ਦੋਸ਼ ਪੂਰੀ ਤਰ੍ਹਾਂ ਨਾਲ ਗਲਤ ਹਨ।’ ਅਸ਼ਰਫ ਗਨੀ ਨੇ ਦੱਸਿਆ, ‘ਫਿਲਹਾਲ ਮੈਂ ਅਮੀਰਾਤ ‘ਚ ਹਾਂ ਤਾਂ ਜੋ ਖੂਨ-ਖਰਾਬਾ ਤੇ ਅਰਾਜਕਤਾ ਬੰਦ ਹੋ ਜਾਵੇ। ਮੈਂ ਆਪਣੇ ਦੇਸ਼ ਵਾਪਸ ਆਉਣ ਲਈ ਗੱਲਬਾਤ ਕਰ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ, ਮੈਨੂੰ ਅਫਗਾਨਿਸਤਾਨ ਤੋਂ ਇਸ ਤਰ੍ਹਾਂ ਕੱਢ ਦਿੱਤਾ ਗਿਆ ਸੀ ਕਿ ਮੈਨੂੰ ਆਪਣੇ ਜੁੱਤੇ ਪਾਉਣ ਤਕ ਦਾ ਮੌਕਾ ਨਹੀਂ ਮਿਲਿਆ। ਜੇ ਮੈਂ ਉੱਥੇ ਰਹਿੰਦਾ ਤਾਂ ਅਫਗਾਨਿਸਤਾਨ ਦੇ ਇਕ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਮੁੜ ਤੋਂ ਫਾਂਸੀ ਦਿੱਤੀ ਜਾਂਦੀ। ਉਹ ਵੀ ਅਫਗਾਨਾਂ ਦੀਆਂ ਅੱਖਾਂ ਦੇ ਸਾਹਮਣੇ।’ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਹੋਰ ਭੜਕਦੀਆਂ ਤੇ ਹੋਰ ਹਿੰਸਾ ਹੁੰਦੀ, ਜੋ ਮੈਂ ਨਹੀੰ ਸੀ ਚਾਹੁੰਦਾ।

Comment here