ਸਿਆਸਤਖਬਰਾਂ

ਨੈਸ਼ਨਲ ਸਕੀਅ ਚੈਂਪੀਅਨਸ਼ਿਪ ਗੁਲਮਰਗ ’ਚ ਹੋਈ ਸ਼ੁਰੂ

ਸ਼੍ਰੀਨਗਰ : ਨੈਸ਼ਨਲ ਕ੍ਰਾਸ ਕੰਟਰੀ ਸਕੀਅ ਚੈਂਪੀਅਨਸ਼ਿਪ ਕਸ਼ਮੀਰ ਦੇ ਗੁਲਮਰਗ ਵਿਚ ਅੱਜ ਤੋਂ ਸ਼ੁਰੂ ਹੋ ਗਈ। ਇਸ ਵਿਚ ਆਰਮੀ ਰੈੱਡ, ਆਰਮੀ ਗ੍ਰੀਨ, ਆਈ. ਟੀ. ਬੀ. ਪੀ., ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕ ਤੇ ਜੰਮੂ ਕਸ਼ਮੀਰ ਤੋਂ 110 ਸਕੀਅਰਸ ਹਿੱਸਾ ਲੈ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਓਲੰਪੀਅਨ ਮੁਹੰਮਦ ਆਰਿਫ ਖਾਨ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਇਆ ਗਿਆ ਸੀ, ਜਦਕਿ ਐੱਚ. ਡਬਲਯੂ. ਐੱਸ. ਦੇ ਮੇਜਰ ਜਨਰਲ ਆਰ. ਕੇ. ਸਿੰਘ ਗੈਸਟ ਆਫ ਆਨਰ ਸਨ। ਮੁਕਾਬਲੇ ਦੀ ਸ਼ੁਰੂਆਤ ਵਿਚ ਸੀਨੀਅਰ ਮੈੱਨ, ਵੂਮੈਨ ਤੇ ਬੁਆਏਜ਼ ਵਿਚਾਲੇ ਮੁਕਾਬਲਾ ਆਯੋਜਿਤ ਕੀਤਾ ਗਿਆ।

Comment here