ਅਜਬ ਗਜਬਖਬਰਾਂਦੁਨੀਆ

ਨੇਵਾਦਾ ਦੀ ਡੈੱਥ ਵੈਲੀ, ਜਿੱਥੇ ਆਪਣੇ-ਆਪ ਤੁਰਦੇ ਪੱਥਰ!

ਨੇਵਾਦਾ-ਅਮਰੀਕਾ ਸਥਿਤ ‘ਡੈੱਥ ਵੈਲੀ’ ਦੇ ਰਹੱਸ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਜਾਂਦੇ ਹਨ। ਇਸ ਰਹੱਸਮਈ ਥਾਂ ’ਤੇ ਭਾਰੇ-ਭਾਰੇ ਪੱਥਰ ਆਪਣੇ-ਆਪ ਸੈਂਕੜੇ ਫੁੱਟ ਤੱਕ ਖਿਸਕ ਕੇ ਚਲੇ ਜਾਂਦੇ ਹਨ। ਪੱਥਰ ਆਪਣੇ-ਆਪ ਖਿਸਕਦੇ ਹਨ, ਵਿਗਿਆਨੀਆਂ ਨੇ ਇਸ ’ਤੇ ਖੋਜ ਵੀ ਕੀਤੀ ਹੈ। ਹਾਲਾਂਕਿ ਅੱਜ ਤੱਕ ਇਸ ਦੇ ਰਹੱਸ ਤੋਂ ਪਰਦਾ ਨਹੀਂ ਚੁੱਕਿਆ ਜਾ ਸਕਿਆ। ਦੇਸ਼-ਵਿਦੇਸ਼ ਤੋਂ ਸੈਲਾਨੀ ਇਸ ਥਾਂ ਨੂੰ ਦੇਖਣ ਲਈ ਆਉਂਦੇ ਹਨ। ਕੈਲੀਫੋਰਨੀਆ ਦੇ ਦੱਖਣੀ ਪੂਰਬ ਵਿੱਚ ਨੇਵਾਦਾ ਸੂਬੇ ਨੇੜੇ ਸਥਿਤ ਇਹ ਸਥਾਨ 225 ਕਿਲੋਮੀਟਰ ‘ਚ ਫੈਲਿਆ ਹੋਇਆ ਹੈ। ਇੱਥੇ ਰੇਸ ਟ੍ਰੈਕ ਏਰੀਏ ‘ਚ ਮੌਜੂਦ 320 ਕਿਲੋਗ੍ਰਾਮ ਤੱਕ ਦੇ ਪੱਥਰ ਵੀ ਆਪਣੇ-ਆਪ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ। ਇੱਥੇ 150 ਤੋਂ ਵੱਧ ਅਜਿਹੇ ਪੱਥਰ ਹਨ। ਹਾਲਾਂਕਿ ਅਜੇ ਤੱਕ ਇਨ੍ਹਾਂ ਪੱਥਰਾਂ ਨੂੰ ਕਿਸੇ ਨੇ ਆਪਣੀਆਂ ਅੱਖਾਂ ਨਾਲ ਤੁਰਦੇ ਨਹੀਂ ਦੇਖਿਆ। ਇਹ ਪੱਥਰ ਖਿਸਕਣ ਤੋਂ ਬਾਅਦ ਇਕ ਲੰਬੀ ਲਾਈਨ ਆਪਣੇ ਪਿੱਛੇ ਛੱਡ ਦਿੰਦੇ ਹਨ।
ਲਾਈਨਾਂ ਦੇ ਨਿਸ਼ਾਨਾਂ ਨਾਲ ਇਨ੍ਹਾਂ ਪੱਥਰਾਂ ਦੇ ਖਿਸਕਣ ਬਾਰੇ ਜਾਣਕਾਰੀ ਮਿਲਦੀ ਹੈ। ਇਸ ਨੂੰ ‘ਮੌਤ ਦਾ ਘਾਟੀ’ ਦੇ ਨਾਂ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਵਿਗਿਆਨੀਆਂ ਨੇ ਪੱਥਰ ਖਿਸਕਣ ਸਬੰਧੀ ਵੱਖ-ਵੱਖ ਥਿਊਰੀਆਂ ਦਿੱਤੀਆਂ ਹਨ। ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਤੇਜ਼ ਹਵਾਵਾਂ ਕਾਰਨ ਖਿਸਕਦੇ ਹਨ। ਹਾਲਾਂਕਿ ਖੋਜਕਾਰ ਇਨ੍ਹਾਂ ਪੱਥਰਾਂ ਦੇ ਖਿਸਕਣ ਦੇ ਕਾਰਨ ਸਬੰਧੀ ਸਹਿਮਤ ਨਹੀਂ ਹਨ। ਕੇਰਿਨ ਨਾਂ ਦਾ ਲਗਭਗ 317 ਕਿਲੋਗ੍ਰਾਮ ਦਾ ਪੱਥਰ ਅਧਿਐਨ ਦੌਰਾਨ ਬਿਲਕੁਲ ਨਹੀਂ ਹਿੱਲਿਆ ਪਰ ਜਦੋਂ ਵਿਗਿਆਨੀ ਕੁਝ ਸਾਲਾਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੂੰ ਇਹ ਪੱਥਰ ਇਕ ਕਿਲੋਮੀਟਰ ਦੂਰ ਮਿਲਿਆ। ਸਰਦੀਆਂ ‘ਚ ਇਹ ਪੱਥਰ ਕਰੀਬ 250 ਮੀਟਰ ਤੋਂ ਵੱਧ ਦੂਰ ਤੱਕ ਖਿਸਕੇ ਮਿਲਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਰਹੱਸ ਨੂੰ ਸੁਲਝਾਉਣ ਲਈ ਸਾਲ 1972 ਵਿੱਚ ਵਿਗਿਆਨੀਆਂ ਦੀ ਇਕ ਟੀਮ ਬਣਾਈ ਗਈ ਸੀ। ਟੀਮ ਨੇ ਪੱਥਰਾਂ ਦੇ ਇਕ ਸਮੂਹ ਨੂੰ ਨਾਂ ਦੇ ਕੇ 7 ਸਾਲ ਉਨ੍ਹਾਂ ਦਾ ਅਧਿਐਨ ਕੀਤਾ।

Comment here