ਖਬਰਾਂਦੁਨੀਆ

ਨੇਪਾਲ ਵਿਚਲੇ ਮੰਦਰਾਂ ਦੇ ਨਵੀਨੀਕਰਨ ਦਾ ਕਾਰਜ ਭਾਰਤ ਕਰਵਾ ਰਿਹੈ

ਕਾਠਮੰਡੂ – ਭਾਰਤ ਦੀ ਮਦਦ ਨਾਲ ਨੇਪਾਲ ਦੇ ਹਿਰਣਯਵਰਣ ਮਹਾਵਿਹਾਰ ਅਤੇ ਡਿਜੀ ਛੇਨ ਮੰਦਰ ਦਾ ਨਵੀਨੀਕਰਨ ਸ਼ੁਰੂ ਕੀਤਾ ਗਿਆ ਹੈ, ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਦੂਤਘਰ ਨੇ ਕਿਹਾ ਕਿ 181 ਮਿਲੀਅਨ ਨੇਪਾਲੀ ਰੁਪਏ ਦੀ ਲਾਗਤ ਨਾਲ ਮਹਾਵਿਹਾਰ (ਮੰਦਰ) ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ। ਇਹ ਕੰਮ ਸਥਾਨਕ ਭਾਈਚਾਰੇ ਵਲੋਂ ਛੇਮਾ ਪੂਜਾ ਕਰਨ ਤੋਂ ਬਾਅਦ ਸ਼ੁਰੂ ਹੋਇਆ। ਇਸ ਪੂਜਾ ਵਿਚ ਕਾਠਮੰਡੂ ਵਿਚ ਭਾਰਤੀ ਦੂਤਘਰ, ਕੇਂਦਰੀ ਪੱਧਰੀ ਪ੍ਰਾਜੈਕਟ ਇੰਪਲੀਮੈਂਟ ਇਕਾਈ ਅਤੇ ਨੇਪਾਲ ਸਰਕਾਰ ਦੇ ਅਧਿਕਾਰੀ ਸ਼ਾਮਲ ਹੋਏ।ਹਿਰਣਯਵਰਣ ਮਹਾਵਿਹਾਰ ਲੋਕਪ੍ਰਿਯ ਰੂਪ ਨਾਲ ਸਵਰਣ ਮੰਦਰ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ ਜੋ ਪਾਟਨ ਦਰਬਾਰ ਸਕੁਆਇਰ ਦੇ ਯਾਦਗਾਰ ਖੇਤਰ ਲਲਿਤਪੁਰ ਵਿਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਹੈ। ਇਹ ਪਾਟਨ ਦੇ ਸਭ ਤੋਂ ਮਹੱਤਵਪੂਰਨ ਬੌਧ ਮੱਠਾਂ ਵਿਚੋਂ ਇਕ ਹੈ। ਲਲਿਤਪੁਰ ਜ਼ਿਲ੍ਹੇ ਵਿਚ ਸੱਤ ਸਭਿਆਚਾਰਕ ਵਿਰਾਸਤ ਪ੍ਰੋਜੈਕਟਾਂ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਪੰਜ ਪ੍ਰੋਜੈਕਟਾਂ ‘ਤੇ ਕੰਮ ਜਾਰੀ ਹੈ। ਇਹ ਸਭ ਸੈਲਾਨੀਆਂ ਦੇ ਆਕਰਸ਼ਨ ਵਾਲੇ ਮੁੱਖ ਕੇਂਦਰਾਂ ਚ ਸ਼ਾਮਲ ਹਨ।

Comment here