ਅਪਰਾਧਸਿਆਸਤਖਬਰਾਂ

ਨੇਪਾਲ ਬਾਰਡਰ ਤੋਂ ਬੰਗਲਾਦੇਸ਼ੀ ਘੁਸਪੈਠੀਆਂ ਗ੍ਰਿਫ਼ਤਾਰ

ਮਹਾਰਾਜਗੰਜ-ਮਹਾਰਾਜਗੰਜ ਦੇ ਪੁਲਸ ਸੁਪਰੀਡੰਟ ਡਾ. ਕੌਸਤੁਭ ਨੇ ਕਿਹਾ ਕਿ ਭਾਰਤ-ਨੇਪਾਲ ਸਰਹੱਦ ‘ਤੇ 37 ਸਾਲਾ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਥਿਤ ਤੌਰ ‘ਤੇ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲ ਲੋੜੀਂਦੇ ਕਾਗਜ਼ਾਤ ਨਹੀਂ ਸੀ। ਬੰਗਲਾਦੇਸ਼ੀ ਨਾਗਰਿਕ ਰਿਆਜ਼ ਮੋਲਾਲ ਨੇਪਾਲ ਦੇ ਰਸਤੇ ਭਾਰਤ ਦੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਐੱਸ.ਐੱਸ.ਬੀ. ਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਨਿਚਲੌਲ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲ ਲੋੜੀਂਦੇ ਕਾਗਜ਼ਾਤ ਜਿਵੇਂ ਪਾਸਪੋਰਟ, ਵੀਜ਼ਾ ਆਦਿ ਨਹੀਂ ਸਨ।

Comment here