ਕੋਰੋਨਾ ਦੌਰਾਨ ਮੈਡੀਕਲ ਮਦਦ ਲਈ ਅਮਰੀਕਾ ਦਾ ਕੀਤਾ ਧੰਨਵਾਦ
ਕਾਠਮੰਡੂ-ਨੇਪਾਲ ਦੇ ਵਿਦੇਸ਼ ਮੰਤਰੀ ਨਾਰਾਇਣ ਖੜਕਾ ਨੇ ਵਿਦੇਸ਼ ਮੰਤਰਾਲਾ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਮੰਤਰੀ ਡੋਨਾਲਡ ਲੂ ਦੀ ਅਗਵਾਈ ’ਚ ਅਮਰੀਕੀ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਦੁਵੱਲੇ ਅਤੇ ਵਪਾਰ ਸੰਬੰਧੀ ਅਤੇ ਨੇਪਾਲ-ਅਮਰੀਕਾ ਦੀ ਦੋਸਤੀ ’ਤੇ ਚਰਚਾ ਕੀਤੀ। ਖੜਕਾ ਨੇ ਵੱਡੇ ਸਿਹਤ ਸੰਕਟ ਨਾਲ ਦੇਸ਼ ਨੂੰ ਉਬਰਨ ਲਈ ਕੋਵਿਡ-19 ਰੋਕੂ ਟੀਕਿਆਂ ਸਮੇਤ ਮੈਡੀਕਲ ਸਹਾਇਤਾ ਦੇਣ ਲਈ ਅਮਰੀਕਾ ਦਾ ਧੰਨਵਾਦ ਕੀਤਾ। ਲੂ ਅਤੇ ਉਪ ਸਹਾਇਕ ਮੰਤਰੀ ਕੈਲੀ ਕੀਡਰਲਿੰਗ ਇਸ ਸਮੇਂ ਦੋ ਦਿਨੀਂ ਯਾਤਰਾ ’ਤੇ ਕਾਠਮੰਡੂ ’ਚ ਹਨ।
ਇਥੇ ਸਥਿਤ ਅਮਰੀਕੀ ਦੂਤਘਰ ਨੇ ਇਕ ਬਿਆਨ ’ਚ ਦੱਸਿਆ ਕਿ ਵਿਦੇਸ਼ ਮੰਤਰੀ ਖਾੜਕਾ ਨੇ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਟੀਕਿਆਂ ਦੀ ਸਪਲਾਈ ਸਮੇਤ ਹੋਰ ਮੈਡੀਕਲ ਮਦਦ ਉਪਲੱਬਧ ਕਰਵਾਉਣ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ। ਇਸ ’ਚ ਕਿਹਾ ਗਿਆ, ’ਗੱਲਬਾਤ ’ਚ ਨੇਪਾਲ ਦੀ ਵਿਕਾਸ ਤਰਜੀਹਾਂ ਦੇ ਨਾਲ-ਨਾਲ ਮਹਾਮਾਰੀ ਤੋਂ ਬਾਅਦ ਆਰਥਿਕ ਸੁਧਾਰ ’ਚ ਵਪਾਰ ਅਤੇ ਨਿਵੇਸ਼ ਦੀ ਭੂਮਿਕਾ ਦੇ ਵੱਖ-ਵੱਖ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਵਿਦੇਸ਼ ਮੰਤਰਾਲਾ ਵੱਲ਼ੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਦੋਵਾਂ ਪੱਖਾਂ ਨੇ ਨੇਪਾਲ ਨਾਲ ਲੰਮੇ ਸਮੇਂ ਤੋਂ ਚੱਲੇ ਆ ਰਹੇ ਅਮਰੀਕੀ ਸਹਿਯੋਗ ’ਤੇ ਵਿਚਾਰ ਸਾਂਝੇ ਕੀਤੇ ਜਿਸ ’ਚ ’ਮਿਲੇਨੀਅਮ ਕਾਰਪੋਰੇਸ਼ਨ ਚੈਲੰਜ’ ਪ੍ਰੋਜੈਕਟ ਵੀ ਸ਼ਾਮਲ ਰਹੇ ਜੋ ਦੇਸ਼ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੋ ਸਕਦੇ ਹਨ।
ਨੇਪਾਲ ਨੇ ਦੁਵੱਲੇ ਸੰਬੰਧੀ ਲਈ ਅਮਰੀਕਾ ਵਫਦ ਨਾਲ ਕੀਤੀ ਮੁਲਾਕਾਤ

Comment here