ਕਾਠਮੰਡੂ-ਇਥੋਂ ਦੀ ਪੁਲਸ ਨੇ ਦੱਸਿਆ ਕਿ ਨੇਪਾਲ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਚਾਰ ਦਿਨ ਪਹਿਲਾਂ ਇੱਕ ਭਾਰਤੀ ਨਾਗਰਿਕ ਨੂੰ ਕਰੀਬ 15,000 ਜਾਅਲੀ ਬੈਲਟ ਪੇਪਰ ਲੈ ਕੇ ਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨੇਪਾਲ ਵਿੱਚ 20 ਨਵੰਬਰ ਨੂੰ ਸੰਸਦ ਅਤੇ ਸੂਬਾਈ ਅਸੈਂਬਲੀਆਂ ਲਈ ਚੋਣਾਂ ਹੋਣੀਆਂ ਹਨ। ਨੇਪਾਲ ਪੁਲਿਸ ਨੇ ਦੱਖਣੀ ਨੇਪਾਲ ਦੇ ਪਾਰਸਾ ਜ਼ਿਲ੍ਹੇ ਦੇ ਜਗਨਨਾਥਪੁਰ ਗ੍ਰਾਮੀਣ ਨਗਰਪਾਲਿਕਾ ਤੋਂ ਇਜ਼ਾਤ ਅਹਿਮਦ (40) ਨੂੰ ਗ੍ਰਿਫ਼ਤਾਰ ਕੀਤਾ ਹੈ।
ਅਹਿਮਦ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਨੇਪਾਲ ਪੁਲਿਸ ਦੇ ਬਿਆਨ ਮੁਤਾਬਕ ਅਹਿਮਦ ਕੋਲੋਂ ਕਰੀਬ 15,000 ਜਾਅਲੀ ਬੈਲਟ ਪੇਪਰ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਅਹਿਮਦ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਮੋਟਰਸਾਈਕਲ ’ਤੇ ਭਾਰਤ ਤੋਂ ਨੇਪਾਲ ਆਇਆ ਸੀ। ਉਸ ਦੇ ਮੋਟਰਸਾਈਕਲ ਦਾ ਰਜਿਸਟਰੇਸ਼ਨ ਨੰਬਰ ਭਾਰਤੀ ਹੈ। ਪੁਲਿਸ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਕਿਸ ਸਿਆਸੀ ਪਾਰਟੀ ਜਾਂ ਵਿਅਕਤੀ ਲਈ ਬੈਲਟ ਲੈ ਕੇ ਜਾ ਰਿਹਾ ਸੀ।
Comment here