ਅਜਬ ਗਜਬਸਿਆਸਤਖਬਰਾਂ

ਨੂਰਮਹਿਲ ਵਾਲਾ ਸਾਧ 9 ਸਾਲਾਂ ਤੋਂ ਫਰਿੱਜ ਚ ਸਮਾਧੀ ਲਾ ਕੇ ਬੈਠਾ!!

ਨੂਰਮਹਿਲ- ਆਸ਼ੂਤੋਸ਼ ਮਹਾਰਾਜ ਡੀਪ ਮੈਡੀਟੇਸ਼ਨ ਰਹੱਸ,  ਲਗਭਗ 45 ਸਾਲ ਪਹਿਲਾਂ ਬਿਹਾਰ ਤੋਂ ਇੱਕ ਸਾਧੂ ਪੰਜਾਬ ਆਇਆ ਸੀ। ਲੋਕ ਉਸ ਨੂੰ ਆਸ਼ੂਤੋਸ਼ ਮਹਾਰਾਜ (ਅਸਲ ਨਾਂ ਮਹੇਸ਼ ਕੁਮਾਰ ਝਾਅ) ਕਹਿ ਕੇ ਬੁਲਾਉਂਦੇ ਹਨ। ਹੌਲੀ-ਹੌਲੀ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਵਧਦੀ ਗਈ। ਆਸ਼ੂਤੋਸ਼ ਮਹਾਰਾਜ ਨੇ ਜਲੰਧਰ ਨੇੜੇ ਨੂਰਮਹਿਲ ਵਿਖੇ ਦਿਵਿਆ ਜੋਤ ਜਾਗ੍ਰਿਤੀ ਸੰਸਥਾਨ ਦੀ ਸਥਾਪਨਾ ਕੀਤੀ। ਇਸ ਉਪਰ ਲੜਕੀਆਂ ਨੂੰ ਗੁਮਰਾਹ ਕਰਨ ਦੇ ਦੋਸ਼ ਉਸਦੇ ਡਰਾਈਵਰ ਵਲੋਂ ਲਗਾਏ ਗਏ ਸਨ।
ਖਾਸ ਗੱਲ ਇਹ ਹੈ ਕਿ ਸਾਧੂ ਆਸ਼ੂਤੋਸ਼ ਮਹਾਰਾਜ ਦਾ 29 ਜਨਵਰੀ 2014  ਨੂੰ ਦਿਹਾਂਤ ਹੋ ਗਿਆ।ਇਸ ਤੋਂ ਬਾਅਦ 31 ਜਨਵਰੀ ਨੂੰ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ‘ਕਲੀਨੀਕਲੀ ਡੈੱਡ’ ਐਲਾਨ ਦਿੱਤਾ ਪਰ ਉਨ੍ਹਾਂ ਦੇ ਚੇਲਿਆਂ  ਦਾ ਦਾਅਵਾ ਹੈ ਕਿ ਉਨ੍ਹਾਂ ਦੇ ਗੁਰੂ ਆਸ਼ੂਤੋਸ਼ ਮਹਾਰਾਜ ‘ਡੂੰਘੀ ਸਮਾਧੀ’ ਵਿੱਚ ਚਲੇ ਗਏ ਹਨ। ਸਹੀ ਸਮਾਂ ਆਉਣ ‘ਤੇ ਉਨ੍ਹਾਂ ਦੀ ਚੇਤਨਾ ਮੁੜ ਪਰਤ ਆਵੇਗੀ। ਵਿਵਾਦ ਵਧਦੇ ਹੀ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ, ਜਿੱਥੇ ਸ਼ਰਧਾਲੂਆਂ ਨੂੰ ਆਸ਼ੂਤੋਸ਼ ਮਹਾਰਾਜ ਦੀ ਦੇਹ ਨੂੰ ਤਿੰਨ ਸਾਲ ਤਕ ਫਰੀਜ਼ਰ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਗਈ। ਭਾਵੇਂ ਅੱਜ ਨੌਂ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਆਸ਼ੂਤੋਸ਼ ਮਹਾਰਾਜ ਦੀ ‘ਡੂੰਘੀ ਸਮਾਧੀ’ ਵਾਲਾ ਪਖੰਡ ਜਾਰੀ ਹੈ।
ਨੂਰਮਹਿਲ ਸਥਿਤ ਸੰਸਥਾ ਦੇ ਮੁੱਖ ਦਫਤਰ ਦੇ ਕਮਰੇ, ਜਿੱਥੇ ਆਸ਼ੂਤੋਸ਼ ਮਹਾਰਾਜ ਦੀ ਦੇਹ ਰੱਖੀ ਗਈ ਹੈ, ਦੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵਲੰਟੀਅਰਾਂ ਦੁਆਰਾ 24 ਘੰਟੇ ਪਹਿਰਾ ਦਿੱਤਾ ਜਾਂਦਾ ਹੈ। ਆਮ ਲੋਕਾਂ ਨੂੰ ਇਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਇਲਾਕੇ ਦੇ ਆਲੇ-ਦੁਆਲੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਸੁਰੱਖਿਆ ਘੇਰਾਬੰਦੀ ਕੀਤੀ ਹੋਈ ਹੈ।  ਇਸ ਦੇ ਨਾਲ ਹੀ ਸੰਸਥਾ ਵਿਚ ਦਾਖਲ ਹੋਣ ਤੋਂ ਪਹਿਲਾਂ ਵੀ ਪੂਰੀ ਤਲਾਸ਼ੀ ਲਈ ਜਾਂਦੀ ਹੈ। ਇਹ ਵੀ ਸਾਫ ਹੈ ਕਿ ਸਿਰਫ ਵੱਡੀ ਵੋਟ ਬੈਂਕ ਕਰਕੇ ਸਰਕਾਰਾਂ ਇਸ ਬਾਰੇ ਕੋਈ ਕਾਰਵਾਈ ਨਹੀਂ ਕਰ ਰਹੀਆਂ ਤੇ ਐਨਾ ਪੈਸਾ ਫਰਿਜ ਚ ਲੱਗੇ ਸਾਧ ਦੀ ਰਾਖੀ ਲਈ ਵਰਤਿਆ ਜਾ ਰਿਹਾ ਹੈ।

Comment here